Corona in India: ਭਾਰਤ ਵਿੱਚ Corona ਦਾ ਮੰਡਰਾ ਰਿਹੈ ਵੱਡਾ ਖ਼ਤਰਾ, ਵੈਕਸੀਨ ਨਾ ਬਣਨ ਤੇ ਰੋਜ਼ਾਨਾ ਆ ਸਕਦੇ ਨੇ 2 ਲੱਖ ਤੋਂ ਵੱਧ ਕੇਸ

20-more-corona-positive-in-patiala
Corona in India: ਅਮਰੀਕਾ ਦੇ ਮਸ਼ਹੂਰ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮ.ਆਈ.ਟੀ.) ਦੇ ਖੋਜਕਾਰਾਂ ਦੇ ਅਧਿਐਨ ਮਾਡਲ ਮੁਤਾਬਕ ਜੇਕਰ ਕੋਵਿਡ-19 ਦਾ ਟੀਕਾ ਜਾਂ ਦਵਾਈ ਵਿਕਸਿਤ ਨਹੀਂ ਹੋਈ ਤਾਂ 2021 ਦੀਆਂ ਸਰਦੀਆਂ ਦੇ ਅੰਤ ਤੱਕ ਭਾਰਤ ‘ਚ ਰੋਜ਼ਾਨਾ ਇਨਫੈਕਸ਼ਨ ਦੇ 2.87 ਲੱਖ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਖੋਜਕਾਰਾਂ ਨੇ 84 ਦੇਸ਼ਾਂ ‘ਚ ਭਰੋਸੇਮੰਦ ਜਾਂਚ ਅੰਕੜਿਆਂ ਦੇ ਆਧਾਰ ‘ਤੇ ਗਤੀਸ਼ੀਲ ਮਹਾਮਾਰੀ ਮਾਡਲ ਵਿਕਸਿਤ ਕੀਤਾ ਹੈ। ਇਨ੍ਹਾ 84 ਦੇਸ਼ਾਂ ‘ਚ ਦੁਨੀਆ ਦੇ 4.75 ਅਰਬ ਲੋਕ ਰਹਿੰਦੇ ਹਨ।

ਇਹ ਵੀ ਪੜ੍ਹੋ: Corona in India: ਭਾਰਤ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ Corona, ਮਰੀਜ਼ਾਂ ਦੀ ਗਿਣਤੀ 7 ਲੱਖ ਤੋਂ ਪਾਰ

ਪ੍ਰਕਾਸ਼ਨ ਸਾਬਕਾ ਸ਼ੋਧ ਪੱਤਰ ‘ਚ ਐੱਮ.ਆਈ.ਟੀ. ਦੇ ਪ੍ਰੋਫੈਸਰ ਹਾਜਰ ਰਹਿਮਾਨਦਾਦ ਅਤੇ ਜਾਨ ਸਟਰਮੈਨ, ਪੀ.ਐੱਚ.ਡੀ. ਵਿਦਿਆਰਥੀ ਵਲੋਂ ਯਾਂਗ ਲਿਮ ਨੇ ਇਨਫੈਕਸ਼ਨ ਤੋਂ ਪ੍ਰਭਾਵਿਤ ਚੋਟੀ ਦੇ 10 ਦੇਸ਼ਾਂ ਦੇ ਰੋਜ਼ਾਨਾ ਇਨਫੈਕਸ਼ਨ ਦਰ ਦੇ ਆਧਾਰ ‘ਤੇ ਅੰਦਾਜਾ ਲਗਾਇਆ ਹੈ ਕਿ ਭਾਰਤ ‘ਚ ਸਾਲ 2021 ਦੀਆਂ ਸਰਦੀਆਂ ਦੇ ਅੰਤ ਤੱਕ ਰੋਜ਼ਾਨਾ 2.87 ਲੱਖ ਨਵੇਂ ਮਾਮਲੇ ਆ ਸਕਦੇ ਹਨ। ਇਸ ਤੋਂ ਬਾਅਦ ਅਮਰੀਕਾ, ਦੱਖਣੀ ਅਫਰੀਕਾ, ਈਰਾਨ, ਇੰਡੋਨੇਸ਼ੀਆ, ਬ੍ਰੀਟੇਨ, ਨਾਈਜੀਰੀਆ, ਤੁਰਕੀ, ਫ਼ਰਾਂਸ ਅਤੇ ਜਰਮਨੀ ਦਾ ਸਥਾਨ ਹੋਵੇਗਾ। ਹਾਲਾਂਕਿ, ਖੋਜਕਾਰਾਂ ਨੇ ਸਪੱਸ਼ਟ ਕੀਤਾ ਕਿ ਭਵਿੱਖਬਾਣੀ ਸਿਰਫ ਸੰਭਾਵਿਤ ਖਤਰੇ ਨੂੰ ਦਰਸ਼ਾਉਂਦਾ ਹੈ ਨਾ ਕਿ ਭਵਿੱਖ ‘ਚ ਮਾਮਲਿਆਂ ਦੀ ਭਵਿੱਖਬਾਣੀ ਕਰਦਾ ਹੈ।