ਭਾਰਤ ਦਾ ਪਾਕਿਸਤਾਨ ਖਿਲਾਫ ਵੱਡਾ ਫੈਸਲਾ , ਬੰਦ ਕਰੇਗਾ ਪਾਕਿਸਤਾਨ ਨੂੰ ਜਾਂਦਾ ਪਾਣੀ

nitin gadkari

ਪੁਲਵਾਮਾ ਵਿਖੇ ਵਾਪਰੇ ਹਾਦਸੇ ਤੋਂ ਬਾਅਦ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਪਾਕਿਸਤਾਨ ਤੋਂ ਵਾਪਸ ਲੇ ਲਿਆ ਗਿਆ ਹੈ। ਹੁਣ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਕਿ ਭਾਰਤ ਦੀ ਸਰਹੱਦ ਤੋਂ ਹੋ ਕੇ ਪਾਕਿਸਤਾਨ ਨੂੰ ਮਿਲਣ ਵਾਲੇ ਪਾਣੀ ਤੇ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜੋ ਭਾਰਤ ਦੇ ਹਿੱਸੇ ਦਾ ਪਾਣੀ ਪਾਕਿਤਾਨ ਨੂੰ ਜਾਂਦਾ ਸੀ, ਹੁਣ ਉਸਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ। ਉਹ ਪਾਣੀ ਉਸ ਨੂੰ ਨਹੀਂ ਮਿਲੇਗਾ। ਹੁਣ ਪਾਕਿਸਤਾਨ ਨੂੰ ਜਾਣਾ ਵਾਲਾ ਪਾਣੀ ਬੰਦ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਨਿਤਿਨ ਗਡਕਰੀ ਨੇ ਟਵਿੱਟਰ ‘ਤੇ ਸਾਂਝੀ ਕੀਤੀ ਹੈ।

ਪੰਜਾਬ ਦੀ ਤਿੰਨ ਨਦੀਆਂ ਸਿੰਧੂ ਜਲ ਸਮਝੌਤੇ ਤਹਿਤ ਸਿੰਧੂ, ਚਿਨਾਬ ਅਤੇ ਜੇਹਲਮ ਦਾ ਕੁਝ ਹਿੱਸੇ ਦਾ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ। ਹੁਣ ਉਸਦੀ ਦਿਸ਼ਾ ਮੋੜ ਕੇ ਉਸ ਪਾਣੀ ਨੂੰ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਦਿੱਤਾ ਜਾਵੇਗਾ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਮਿਲੇਗਾ । ਸਿੰਧੂ ਜਲ ਸਮਝੌਤਾ ਤਹਿਤ 19 ਸਤੰਬਰ 1960 ਨੂੰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਪਾਕਿਸਤਾਨੀ ਰਾਸ਼ਟਰਪਤੀ ਅਯੂਬ ਖ਼ਾਨ ਨੇ ਦਸਤਖ਼ਤ ਕੀਤੇ ਸਨ। ਸਮਝੌਤੇ ਤਹਿਤ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦਾ ਪਾਣੀ ਭਾਰਤ ਵੱਲੋਂ ਵਰਤਿਆ ਜਾਂਦਾ ਹੈ ਜਦਕਿ ਚਨਾਬ, ਜਿਹਲਮ ਤੇ ਸਿੰਧ ਦੇ ਪਾਣੀਆਂ ਦੀ ਵਰਤੋਂ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਹੈ। ਭਾਰਤ ਵੱਲੋਂ ਪਾਣੀ ਦੀ ਰੋਕ ਲਾਉਣ ਤੋਂ ਬਾਅਦ ਪਾਕਿਸਤਾਨ ਵਿੱਚ ਪਾਣੀ ਦਾ ਸੰਕਟ ਵੱਧ ਸਕਦਾ ਹੈ। ਪਾਕਿਸਤਾਨ ਅੱਲਗ-ਥਲਗ ਪੈ ਸਕਦਾ ਹੈ। ਹੁਣ ਭਾਰਤ ਹਰ ਮੋਰਚੇ ਤੇ ਪਾਕਿਸਤਾਨ ਨੂੰ ਕਮਜ਼ੋਰ ਕਰਨ ਨੂੰ ਲੱਗਾ ਹੋਇਆ ਹੈ।

Source:AbpSanjha