India vs China Army: 29-30 ਅਗਸਤ ਦੀ ਰਾਤ ਨੂੰ ਭਾਰਤੀ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਪੈਂਗੋਂਗ ਝੀਲ ਦੇ ਨੇੜ੍ਹਲੇ ਇਲਾਕੇ ਵਿੱਚ ਹੋਈ ਝੜਪ

india-china-soldiers-clash-again-near-pangong-tso
India vs China Army:ਭਾਰਤ ਅਤੇ ਚੀਨ ਦੇ ਫ਼ੌਜੀਆਂ ਦਰਮਿਆਨ ਇਕ ਵਾਰ ਤੋਂ ਸਰਹੱਦ ‘ਤੇ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਰਹੱਦ ‘ਤੇ ਜਾਰੀ ਤਣਾਅ ਦਰਮਿਆਨ ਭਾਰਤ-ਚੀਨ ਵਿਚਾਲੇ ਇਹ ਝੜਪ ਹੋਈ ਹੈ। ਪੂਰਬੀ ਲੱਦਾਖ ਦੇ ਪੈਂਗੋਂਗ ਝੀਲ ਇਲਾਕੇ ਦੇ ਨੇੜੇ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ 29-30 ਅਗਸਤ ਦੀ ਰਾਤ ਨੂੰ ਆਹਮੋ-ਸਾਹਮਣੇ ਹੋਈਆਂ। ਮਿਲੀ ਜਾਣਕਾਰੀ ਮੁਤਾਬਕ ਤੈਅ ਸੀਮਾ ਨੂੰ ਤੋੜ ਕੇ ਚੀਨੀ ਫ਼ੌਜ ਅੱਗੇ ਵੱਧ ਰਹੀ ਸੀ, ਜਿਸ ਕਾਰਨ ਭਾਰਤੀ ਫ਼ੌਜ ਨੇ ਚੀਨੀ ਫ਼ੌਜੀਆਂ ਨੂੰ ਰੋਕਿਆ।

ਇਹ ਵੀ ਪੜ੍ਹੋ: Corona in Maharashtra: ਮਹਾਰਾਸ਼ਟਰ ਵਿੱਚ ਕੋਰੋਨਾ ਦਾ ਕਹਿਰ, ਹੁਣ ਤੱਕ 153 ਕਰਮਚਾਰੀਆਂ ਦੀ ਮੌਤ

ਭਾਰਤੀ ਫ਼ੌਜੀਆਂ ਨੇ ਚੀਨੀ ਫ਼ੌਜੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਚੀਨ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਨਾਕਾਮ ਕੀਤੀ। ਇਹ ਝੜਪ ਅਜਿਹੇ ਸਮੇਂ ਹੋਈ ਹੈ, ਜਦੋਂ ਦੋਹਾਂ ਦੇਸ਼ਾਂ ਵਿਚਾਲੇ ਸਰਹੱਦ ‘ਤੇ ਤਣਾਅ ਘੱਟ ਕਰਨ ਲਈ ਗੱਲਬਾਤ ਦਾ ਦੌਰ ਜਾਰੀ ਹੈ। ਓਧਰ ਰੱਖਿਆ ਮੰਤਰਾਲਾ ਨੇ ਇਸ ਸੰਬੰਧ ‘ਚ ਬਿਆਨ ਜਾਰੀ ਕਰ ਕੇ ਕਿਹਾ ਕਿ ਚੀਨ ਦੇ ਫ਼ੌਜੀਆਂ ਨੇ ਭਾਰਤੀ ਫ਼ੌਜੀਆਂ ਨੂੰ ਉਕਸਾਇਆ। ਭਾਰਤੀ ਫ਼ੌਜੀਆਂ ਨੇ ਚੀਨ ਦੀ ਫ਼ੌਜੀ ਨੂੰ ਮੂੰਹ ਤੋੜ ਜਵਾਬ ਦਿੱਤਾ। ਪੈਂਗੋਂਗ ਝੀਲ ਨੇੜੇ ਝੜਪ ਮਗਰੋਂ ਚੁਸ਼ੂਲ ਵਿਚ ਭਾਰਤ ਅਤੇ ਚੀਨ ਦੇ ਫ਼ੌਜੀ ਅਧਿਕਾਰੀਆਂ ਵਿਚਾਲੇ ਬੈਠਕ ਜਾਰੀ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ