ਭਾਰਤ ਤੇ ਪਾਕਿ ਨੇ ਸਾਂਝੀ ਕੀਤੀ ਪਰਮਾਣੂ ਅਦਾਰਿਆਂ ਦੀ ਸੂਚੀ

nuclear information

ਚੰਡੀਗੜ੍ਹ: ਪਾਕਿਸਤਾਨ ਨੇ ਦੋ-ਪੱਖੀ ਸਮਝੌਤੇ ਦੇ ਨਿਯਮਾਂ ਤਹਿਤ ਭਾਰਤ ਨਾਲ ਆਪਣੇ ਪਰਮਾਣੂ ਅਦਾਰਿਆਂ ਦੀ ਸੂਚੀ ਸਾਂਝੀ ਕੀਤੀ ਹੈ। ਦੋਵਾਂ ਦੇਸ਼ਾਂ ਦਰਮਿਆਨ 31 ਦਸੰਬਰ, 1988 ਨੂੰ ਇਹ ਸਮਝੌਤਾ ਹੋਇਆ ਸੀ। ਵਿਦੇਸ਼ ਮੰਤਰਾਲੇ ਦੇ ਦਫ਼ਤਰ ‘ਚ ਮੰਗਲਵਾਰ ਸਵੇਰੇ ਭਾਰਤੀ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਪਾਕਿਸਤਾਨ ‘ਚ ਮੌਜੂਦ ਪਰਮਾਣੂ ਅਦਾਰਿਆਂ ਦੀ ਸੂਚੀ ਸੌਂਪੀ ਗਈ।

ਉੱਧਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਮੰਗਲਵਾਰ ਸਵੇਰ ਸਮੇਂ ਸਾਢੇ 10 ਵਜੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਭਾਰਤੀ ਪਰਮਾਣੂ ਅਦਾਰਿਆਂ ਦੀ ਸੂਚੀ ਸੌਪੀਂ। 31 ਜਨਵਰੀ, 1988 ‘ਚ ਹੋਇਆ ਇਹ ਸਮਝੌਤਾ 27 ਜਨਵਰੀ, 1991 ਤੋਂ ਅਮਲ ਵਿੱਚ ਲਿਆਂਦਾ ਗਿਆ ਹੈ।

ਇਸ ਸਮਝੌਤੇ ਤਹਿਤ ਦੋਵੇਂ ਦੇਸ਼ ਆਪਣੇ ਪਰਮਾਣੂ ਅਦਾਰਿਆਂ ਦੀ ਸੂਚੀ ਇੱਕ ਦੂਜੇ ਨਾਲ ਸਾਂਝੀ ਕਰਦੇ ਹਨ। ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਉਤਰਾਅ-ਚੜਾਅ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਪਰਮਾਣੂ ਅਦਾਰਿਆਂ ਦੇ ਨਾਲ-ਨਾਲ ਪਾਕਿਸਤਾਨ ਨੇ ਅੱਜ ਆਪਣੀਆਂ ਜੇਲ੍ਹਾਂ ਅੰਦਰ ਕੈਦ ਭਾਰਤੀ ਨਾਗਰਿਕਾਂ ਦੀ ਸੂਚੀ ਵੀ ਭਾਰਤ ਨਾਲ ਸਾਂਝੀ ਕੀਤੀ ਹੈ।

Source:AbpSanjha