ਭਾਰਤ ਦੇ ਇਨ੍ਹਾਂ ਸੂਬਿਆਂ ’ਚ ਕੋਰੋਨਾ ਨੇ ਤੋੜੇ ਰਿਕਾਰਡ, ਲੌਕਡਾਉਨ ਦਾ ਸਾਇਆ

In these states of India, Corona broke the record

ਪਿਛਲੇ 24 ਘੰਟਿਆਂ ’ਚ 1 ਲੱਖ 61 ਹਜ਼ਾਰ 736 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਲਾਗ ਕਾਰਨ 879 ਲੋਕਾਂ ਦੀ ਮੌਤ ਹੋ ਗਈ। ਭਾਰਤ ’ਚ ਪਿਛਲੇ ਕੁਝ ਦਿਨਾਂ ਤੋਂ 16 ਸੂਬਿਆਂ ’ਚ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਬੀਤੇ 24 ਘੰਟਿਆਂ ’ਚ ਨਵੇਂ ਕੇਸਾਂ ਕਾਰਨ ਹੋਈਆਂ ਮੌਤਾਂ ਸਭ ਤੋਂ ਵੱਧ ਹਨ। ਉੱਥੇ ਹੀ ਐਕਟਿਵ ਕੇਸਾਂ ’ਚ ਵੀ ਇਨ੍ਹਾਂ ਤਿੰਨ ਸੂਬਿਆਂ ’ਚ ਸਭ ਤੋਂ ਵੱਧ ਮਾਮਲੇ ਹਨ। ਇਨ੍ਹਾਂ ਸੂਬਿਆਂ ‘ਤੇ ਲੌਕਡਾਉਨ ਦਾ ਸਾਇਆ ਹੈ।

ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਕਰੋੜ 36 ਲੱਖ 89 ਹਜ਼ਾਰ 453 ਹੋ ਗਈ ਹੈ। ਇਨ੍ਹਾਂ ’ਚੋਂ 1 ਲੱਖ 71 ਹਜ਼ਾਰ 58 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ’ਚ ਕੁੱਲ ਐਕਟਿਵ ਮਾਮਲੇ ਵੀ ਵੱਧ ਕੇ 12 ਲੱਖ 64 ਹਜ਼ਾਰ 698 ਹੋ ਗਏ ਹਨ, ਜੋ ਮਰੀਜ਼ਾਂ ਦਾ ਕੁਲ 9.24% ਹੈ।

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ ਅਜਿਹੇ 16 ਸੂਬੇ ਹਨ, ਜਿੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਸੂਬੇ ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ, ਦਿੱਲੀ, ਤਾਮਿਲਨਾਡੂ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਰਾਜਸਥਾਨ, ਪੰਜਾਬ, ਕੇਰਲ, ਤੇਲੰਗਾਨਾ, ਉਤਰਾਖੰਡ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਹਨ।

ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ’ਚ ਰਿਪੋਰਟ ਕੀਤੇ ਗਏ ਨਵੇਂ ਕੇਸਾਂ ’ਚੋਂ 81% 10 ਰਾਜਾਂ ਵਿੱਚ ਸਾਹਮਣੇ ਆਏ ਹਨ। ਮਹਾਰਾਸ਼ਟਰ ’ਚ ਸਭ ਤੋਂ ਵੱਧ 51,751 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ’ਚ 13,604, ਛੱਤੀਸਗੜ੍ਹ ’ਚ 13,576, ਦਿੱਲੀ ’ਚ 11,491, ਕਰਨਾਟਕ ’ਚ 9,579, ਤਾਮਿਲਨਾਡੂ ’ਚ 6,711, ਮੱਧ ਪ੍ਰਦੇਸ਼ ’ਚ 6,021, ਗੁਜਰਾਤ ’ਚ 6,021, ਰਾਜਸਥਾਨ ’ਚ 5,771 ਤੇ ਕੇਰਲ ’ਚ 5,692 ਕੇਸ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ