ਪਿਆਰ ਦੇ ਚੱਕਰ ‘ਚ 2 ਘਰਾਂ ਦੇ ਬੁਝੇ ਚਿਰਾਗ਼, ਪ੍ਰੇਮੀ ਦੀ ਮੌਤ ਤੋਂ ਬਾਅਦ ਕੁੜੀ ਨੇ ਕੀਤੀ ਜੀਵਨ ਲੀਲਾ ਸਮਾਪਤ

In-a-love-affair-,a-girl-ended-her-life-after-the-death-of-her-boyfriend

ਇੱਕ ਮਹੀਨਾ ਪਹਿਲਾ ਹੋਈ ਪ੍ਰੇਮੀ ਦੀ ਮੌਤ ਤੋਂ ਬਾਅਦ ਜਾਡਲੇ ਦੀ ਰਹਿਣ ਵਾਲੀ ਲੜਕੀ ਵੱਲੋਂ ਵੀ ਖੁੱਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਨਵਾਸ਼ਹਿਰ ਦੇ ਪਿੰਡ ਮੀਰਪੁਰ ਜੱਟਾਂ ਦੇ ਲਖਵਿੰਦਰ ਸਿੰਘ ਦਾ ਜਾਡਲਾ ਦੀ ਰਹਿਣ ਵਾਲੀ ਨੀਰੂ ਬਾਲਾ ਨਾਲ ਪ੍ਰੇਮ ਸਬਧ ਸੀ।

ਲਖਵਿੰਦਰ ਦੁਬਈ ਵਿਖੇ ਰਹਿ ਰਿਹਾ ਸੀ ਅਤੇ ਵਾਪਸ ਆਉਣ ‘ਤੇ ਨੀਰੂ ਨੇ ਉਸਨੂੰ ਆਪਣੇ ਘਰ ਬੁਲਾਇਆ। ਜਿਸ ਤੋਂ ਬਾਅਦ ਲਖਵਿੰਦਰ ਦੀ ਨੀਰੂ ਦੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸਦੀ 2 ਜਨਵਰੀ ਨੂੰ ਮੌਤ ਹੋ ਗਈ। ਅੱਜ ਨੀਰੂ ਬਾਲਾ ਵੱਲੋਂ ਵੀ ਖੁੱਦਕੁਸ਼ੀ ਕਰ ਲਈ ਗਈ ਹੈ। ਉਹ ਆਪਣੇ ਪ੍ਰੇਮੀ ਲਖਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਰਾਹੋਂ ਦੇ ਪਿੰਡ ਵਿੱਚ ਰਹਿ ਰਹੀ ਸੀ ਜਿੱਥੇ ਉਸਨੇ ਖੁੱਦਕੁਸ਼ੀ ਕਰ ਲਈ।

ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਲੜਕੇ ਪਰਿਵਾਰ ‘ਤੇ ਮੁਕੱਦਮਾ ਦਰਜ ਕੀਤਾ ਗਿਆ। ਲੜਕੀ ਦਾ ਸੰਸਕਾਰ ਉਸਦੇ ਪਿੰਡ ਜਾਡਲਾ ਵਿਖੇ ਦੇਰ ਸ਼ਾਮ ਪੁਲਸ ਦੀ ਹਾਜਰੀ ਵਿੱਚ ਕੀਤਾ ਗਿਆ। ਇਸ ਤਰ੍ਹਾਂ ਦੋਵਾਂ ਘਰਾਂ ਦੇ ਚਿਰਾਗ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ