ਆਸਟ੍ਰੇਲੀਆ ‘ਚ ਸੀਰੀਜ਼ ਜਿੱਤ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕੋਹਲੀ ਨੂੰ ਦਿੱਤੀ ਵਧਾਈ

pm imran to kohli

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਸਟ੍ਰੇਲੀਆ ‘ਚ ਟੇਸਟ ਸੀਰੀਜ਼ ਜਿੱਤਣ ‘ਤੇ ਟੀਮ ਇੰਡੀਆ ਦੇ ਕਪਤਾਨ ਨੂੰ ਵਧਾਈ ਦਿੱਤੀ ਹੈ। ਟੀਮ ਇੰਡੀਆ ਨੇ ਆਸਟ੍ਰੇਲੀਆ ‘ਚ ਇਤਿਹਾਸ ਰੱਚਦੇ ਹੋਏ 4 ਮੈਚਾਂ ਦੀ ਟੇਸਟ ਸੀਰੀਜ਼ ‘ਤੇ 2-1 ਨਾਲ ਕਬਜ਼ਾ ਕੀਤਾ ਹੈ। 71 ਸਾਲਾ ‘ਚ ਪਹਿਲੀ ਵਾਰ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਉਨ੍ਹਾਂ ਦੀ ਧਰਤੀ ‘ਤੇ ਹਰਾਇਆ ਹੈ।

ਪਾਕਿਸਤਾਨ ਕ੍ਰਿਕੇਟ ਟੀਮਦੇ ਸਾਬਕਾ ਕਪਤਾਨ ਇਮਰਾਨ ਖ਼ਾਨ ਨੇ ਕਿਹਾ ਭਾਰਤੀ ਟੀਮ ਵੱਲੋਂ ਆਸਟ੍ਰੇਲੀਆ ‘ਚ ਟੇਸਟ ਸੀਰੀਜ਼ ਜਿੱਤਣ ‘ਤੇ ਵਿਰਾਟ ਕੋਹਲੀ ਅਤੇ ਭਾਰਤੀ ਟੀਮ ਨੂੰ ਵਧਾਈ।

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅੱਖ਼ਤਰ ਨੇ ਵੀ ਟੀਮ ਇੰਡੀਆ ਨੂੰ ਇਤਿਹਾਸ ਸਿਰਜਣ ‘ਤੇ ਵਧਾਈ ਦਿੱਤੀ ਹੈ। ਅੱਖ਼ਤਰ ਨੇ ਕਿਹਾ ਕਿ ਆਸਟ੍ਰੇਲੀਆ ‘ਚ ਇਤਿਹਾਸ ਰੱਚਣ ਲਈ ਟੀਮ ਇੰਡੀਆ ਨੂੰ ਵਧਾਈ। ਵਰਲਡ ਕ੍ਰਿਕੇੇਟ ‘ਚ ਆਸਟ੍ਰੇਲੀਆ ਦਾ ਦੌਰਾ ਸਭ ਤੋਂ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਨੇ ਚੰਗਾ ਖੇਡੀਆ ਅਤੇ ਪੂਰੇ ਸੀਰੀਜ਼ ਦੇ ਦੌਰਾਨ ਆਸਟ੍ਰੇਲੀਆ ਟੀਮ ‘ਤੇ ਦਬਾਅ ਬਣਾਏ ਰੱਖਿਆ।

ਦੱਸ ਦਈਏ ਕਿ ਸਿਡਨੀ ‘ਚ ਖੇਡਿਆ ਗਿਆ ਚੌਥਾ ਟੇਸਟ ਬਾਰਿਸ਼ ਕਰਕੇ ਕੈਂਸਿਲ ਹੋ ਗਿਆ, ਜਿਸ ਕਰਕੇ ਟੀਮ ਇੰਡੀਆ ਨੂੰ 2-1 ਨਾਲ ਜੈਤੂ ਕਰਾਕ ਦਿੱਤਾ ਗਿਆ। ਭਾਰਤੀ ਕ੍ਰਿਕੇਟ ਟੀਮ ਨੇ ਪਹਿਲੀ ਪਾਰੀ ‘ਚ 622 ਦੌੜਾ ਬਣਾਇਆ ਅਤੇ ਕੰਗਾਰੂਆਂ ਨੇ 300 ਦੌੜਾਂ ਬਣਾਇਆ ਪਰ ਬਾਰਿਸ਼ ਨੇ ਭਾਰਤੀ ਟੀਮ ਦੀ ਮਹਿਨਤ ‘ਤੇ ਪਾਣੀ ਫੇਰ ਦਿੱਤਾ।

Source:AbpSanjha