ਜੇਕਰ ਕੋਈ ਟੈਕਸ ਨਹੀਂ ਹੋਵੇਗਾ ਤਾਂ ਤੁਹਾਨੂੰ ਸਿਰਫ਼ 35 ਰੁਪਏ ਪ੍ਰਤੀ ਲੀਟਰ ਪੈਟਰੋਲ ਮਿਲੇਗਾ

If-there-is-no-tax,-you-will-get-only-Rs-35-per-liter-of-petrol

ਤੇਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਆਮ ਲੋਕਾਂ ਤੇ ਬੋਝ ਵਧ ਰਿਹਾ ਹੈ, ਪਰ ਸਰਕਾਰ ਅਤੇ ਤੇਲ ਕੰਪਨੀਆਂ ਭਾਰੀ ਮੁਨਾਫ਼ਾ ਲੈ ਰਹੀਆਂ ਹਨ। ਤੇਲ ਦੀਆਂ ਕੀਮਤਾਂ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਡੀਲਰ ਦੇ ਕਮਿਸ਼ਨ ਅਤੇ ਸਰਕਾਰ ਵੱਲੋਂ ਲਗਾਏ ਗਏ ਟੈਕਸਾਂ ਨਾਲ ਜੁੜੀਆਂ ਹੋਈਆਂ ਹਨ।

ਪਿਛਲੇ ਦੋ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 65 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੀ ਕੀਮਤ ਕ੍ਰਮਵਾਰ 86 ਰੁਪਏ, 88.30 ਰੁਪਏ, 93 ਰੁਪਏ ਅਤੇ 89 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਡੀਜ਼ਲ ਦੀ ਕੀਮਤ ਕ੍ਰਮਵਾਰ 77.13 ਰੁਪਏ, 80.71 ਰੁਪਏ, 83 .99 ਰੁਪਏ ਅਤੇ 82.33 ਰੁਪਏ ਪ੍ਰਤੀ ਲੀਟਰ ਰੱਖੀ ਗਈ ਹੈ।

ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਰਾਜ ਸਭਾ ਨੂੰ ਦੱਸਿਆ ਕਿ ਪੈਟਰੋਲ ‘ਤੇ ਐਕਸਾਈਜ਼ ਡਿਊਟੀ ਦਾ ਹਿੱਸਾ 32.98 ਰੁਪਏ ਅਤੇ ਵਿਕਰੀ ਕਰ ਜਾਂ ਵੈਟ ਦਾ ਹਿੱਸਾ 19.55 ਰੁਪਏ ਸੀ। ਇਸ ਲਈ ਦਿੱਲੀ ਵਿੱਚ ਪੈਟਰੋਲ ਦੀ ਕੀਮਤ 87 ਰੁਪਏ ਹੈ। ਜੇ ਦਿੱਲੀ ਵਿੱਚ ਪੈਟਰੋਲ ਦੀ ਮੌਜੂਦਾ ਕੀਮਤ 87 ਰੁਪਏ ਵਿੱਚੋਂ 52 ਰੁਪਏ ਦੇ ਟੈਕਸ ਹਟਾ ਦਿੱਤੇ ਜਾਣ, ਤਾਂ ਆਮ ਲੋਕਾਂ ਨੂੰ ਪੈਟਰੋਲ ਸਿਰਫ਼ 35 ਰੁਪਏ ਮਿਲੇਗਾ।

ਸਰਕਾਰਾਂ ਨੂੰ ਇਸ ਟੈਕਸ ਤੋਂ ਮੋਟੀ ਆਮਦਨ ਹੁੰਦੀ ਹੈ; ਇਸ ਲਈ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਕੋਈ ਕਮੀ ਹੋਣਾ ਹਾਲ ਦੀ ਘੜੀ ਤਾਂ ਕਿਸੇ ਸੁਫ਼ਨੇ ਵਾਂਗ ਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ