ਹਰਿਆਣਾ ਵਿੱਚ ਆਕਸੀਜਨ ਸਿਲੰਡਰ ਦੀ ਹੋਮ ਡਿਲੀਵਰੀ ਸ਼ੁਰੂ

Home delivery of oxygen cylinder started in Haryana

ਹਰਿਆਣਾ ‘ਚ ਘਰ-ਘਰ ਜਾ ਕੇ ਆਕਸੀਜਨ ਸਿਲੰਡਰ ਪਹੁੰਚਾਉਣ ਦੀ ਯੋਜਨਾ ਦੇ ਪਹਿਲੇ ਦਿਨ ਚੰਗਾ ਹੁੰਗਾਰਾ ਮਿਲਿਆ। ਹੋਮ ਆਈਸੋਲੇਟ ਮਰੀਜ਼ਾਂ ‘ਚੋਂ 2324 ਨੇ ਪੋਰਟਲ ‘ਤੇ ਆਕਸੀਜਨ ਲਈ ਅਪਲਾਈ ਕੀਤਾ। ਇਨ੍ਹਾਂ ‘ਚੋਂ 505 ਬਿਨੈਕਾਰਾਂ ਨੂੰ ਆਕਸੀਜਨ ਸਿਲੰਡਰ ਦਿੱਤੇ ਗਏ ਹਨ, ਜਦਕਿ ਆਕਸੀਜਨ ਸਿਲੰਡਰ 1260 ਘਰਾਂ ‘ਚ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੋਰਟਲ ‘ਤੇ, 323 ਐਨਜੀਓਜ਼ ਨੇ ਘਰ ‘ਚ ਆਕਸੀਜਨ ਸਿਲੰਡਰ ਦੀ ਸਪਲਾਈ ਲਈ ਰਜਿਸਟਰ ਕੀਤਾ ਹੈ। ਇਨ੍ਹਾਂ ਵਿੱਚੋਂ ਹੁਣ ਤੱਕ 282 ਸਮਾਜ ਸੇਵੀ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਮਨਜ਼ੂਰ ਹੋ ਚੁੱਕੀ ਹੈ।

ਪੱਤਰ ਦੇ ਅਨੁਸਾਰ, ਡੌਕਸਾਈਸਾਈਕਲਿਨ ਇੱਕ ਗੋਲੀ 0.91 ਪੈਸੇ, ਪੈਰਾਸੀਟਾਮੋਲ 1.73 ਰੁਪਏ, ਮਿਥਾਈਲ ਪ੍ਰਡਨੀਸੋਲੋਨ 16 ਐਮਜੀ 8.37 ਅਤੇ 8 ਐਮਜੀ ਇੱਕ ਗੋਲੀ 4.79 ਰੁਪਏ ਹੋਵੇਗੀ।

ਅਜੀਥਰੋਮਾਈਸਿਲ 500 ਐਮਜੀ 19.99 ਰੁਪਏ ਵਿੱਚ ਦੇਣੀ ਪਵੇਗੀ। ਇਸ ਤੋਂ ਇਲਾਵਾ ਸੇਲਕਾਲ 500 ਐਮਜੀ, ਵਿਟਾਮਿਨ 12 ਐਮਜੀ, ਜ਼ਿੰਕ, ਜ਼ਿੰਕ ਸੀ, ਆਈਵਰਵੈਕਟੀਨ 12, ਜ਼ਿੰਕੋ, ਈਵੋਡੀ 12 ਅਤੇ ਜ਼ਿੰਕਵਿਟ ਪ੍ਰਿੰਟ ਰੇਟ ‘ਤੇ ਵੇਚੇ ਜਾ ਸਕਦੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ