Lockdown Updates: ਦੇਸ਼ ਭਰ ਵਿੱਚ Lockdown-4 ਜਾਰੀ, ਦਿੱਲੀ ਅਤੇ ਗਾਜ਼ੀਆਬਾਦ ਸਰਹੱਦ ਨੂੰ ਕੀਤਾ ਸੀਲ

heavy-traffic-at-delhi-ghaziabad-border-sealed

Lockdown Updates: ਦੇਸ਼ ‘ਚ ਲਾਕਡਾਊਨ-4 ਜਾਰੀ ਹੈ ਅਤੇ ਇਹ 31 ਮਈ ਤੱਕ ਲਾਗੂ ਰਹੇਗਾ। ਇਸ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਲੋਕਾਂ ਨੂੰ ਕੁਝ ਢਿੱਲ ਵੀ ਦਿੱਤੀ ਗਈ ਹੈ। ਲਾਕਡਾਊਨ ‘ਚ ਛੋਟ ਕਾਰਨ ਦਿੱਲੀ-ਗਾਜ਼ੀਆਬਾਦ ਸਰਹੱਦ ‘ਤੇ ਮੰਗਲਵਾਰ ਸਵੇਰ ਤੋਂ ਹੀ ਲੰਬਾ ਜਾਮ ਲੱਗਣਾ ਸ਼ੁਰੂ ਹੋ ਗਿਆ ਹੈ। ਇਕ ਵਾਰ ਫਿਰ ਗਾਜ਼ੀਆਬਾਦ ਪ੍ਰਸ਼ਾਸਨ ਨੇ ਦਿੱਲੀ ਨਾਲ ਲੱਗਦੇ ਆਪਣੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: Delhi News: ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਲਈ ਦਿੱਲੀ ਸਰਕਾਰ ਨੇ ਜਾਰੀ ਕੀਤੀਆਂ ਸ਼ਖਤ ਹਦਾਇਤਾਂ

ਗਾਜ਼ੀਆਬਾਦ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲ ਹੀ ‘ਚ ਗਾਜ਼ੀਆਬਾਦ ‘ਚ ਜੋ ਕੋਰੋਨਾ ਵਾਇਰਸ ਕੇਸ ਮਿਲੇ ਹਨ, ਉਸ ਦਾ ਸਬੰਧ ਦਿੱਲੀ ਨਾਲ ਹੈ, ਇਸ ਲਈ ਦਿੱਲੀ ਤੋਂ ਆਉਣ-ਜਾਣ ਵਾਲਿਆਂ ‘ਤੇ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਡਾਕਟਰ, ਸਿਹਤ ਕਾਮਿਆਂ, ਪੁਲਸ, ਬੈਂਕ ਕਰਮਚਾਰੀਆਂ ਨੂੰ ਆਈ ਕਾਰਡ ਨਾਲ ਆਉਣ-ਜਾਣ ਦੀ ਛੋਟ ਹੋਵੇਗੀ ਪਰ ਦਿੱਲੀ ਤੋਂ ਹੌਟ ਸਪੌਟ ਏਰੀਆ ਤੋਂ ਆਉਣ ਵਾਲੇ ਕਿਸੇ ਵੀ ਸ਼ਖਸ ਨੂੰ ਨਹੀਂ ਆਉਣ ਦਿੱਤਾ ਜਾਵੇਗਾ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ