Kerala Weather Updates: ਕਰਨਾਟਕ ਵਿੱਚ ਹੜ੍ਹਾਂ ਨਾਲ ਬਣੇ ਮਾੜੇ ਹਾਲਾਤ, ਕੇਰਲ ਸਮੇਤ ਕਈ ਰਾਜਾਂ ਵਿੱਚ ਭਾਰੀ ਬਾਰਸ਼, ਵੇਖੋ ਤਸਵੀਰਾਂ

heavy-rains-in-kerala-and-karnataka-people-facing-floods

Kerala Weather Updates: ਮੌਸਮ ਵਿਭਾਗ ਨੇ 7 ਅਗਸਤ ਤੋਂ 9 ਅਗਸਤ ਤੱਕ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੜ ਵਰਗੇ ਹਾਲਾਤ ਪੈਦਾ ਹੋ ਗਏ ਹਨ। ਦਰਅਸਲ, ਵੀਰਵਾਰ ਨੂੰ ਮੌਸਮ ਵਿਭਾਗ ਨੇ ਕੇਰਲ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਲਈ ਅਲਰਟ ਜਾਰੀ ਕੀਤਾ ਸੀ। ਬਾਰਸ਼ ਕਾਰਨ ਵਯਨਾਡ ਦੇ ਕੁਰਿਚਿਯਰਮਾਲਾ ਖੇਤਰ ਵਿੱਚ ਲੋਕਾਂ ਦੀ ਆਮ ਜਨਜੀਵਨ ਵਿਘਨ ਪਿਆ ਹੈ। ਖੇਤਰ ਵਿਚ ਹੁਣ ਤਕ ਦੋ ਮਕਾਨ ਨੁਕਸਾਨੇ ਜਾ ਚੁੱਕੇ ਹਨ।

heavy-rains-in-kerala-and-karnataka-people-facing-floods
ਇਹ ਵੀ ਪੜ੍ਹੋ: Mumbai Weather Updates: ਮੁੰਬਈ ਵਿੱਚ ਹੋਈ ਭਾਰੀ ਬਾਰਿਸ਼ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ, ਅਗਲੇ ਸੱਤ ਦਿਨਾਂ ਲਈ ਹਾਈ ਅਲਰਟ

ਕੇਰਲਾ ਪੁਲਿਸ ਨੇ ਕਿਹਾ ਕਿ ਇਦੂਕੀ ਜ਼ਿਲੇ ਦੇ ਰਾਜਮਾਲਾ ਵਿੱਚ ਜ਼ਮੀਨ ਖਿਸਕਣ ਨਾਲ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਨੂੰ ਬਚਾ ਲਿਆ ਗਿਆ ਹੈ। ਕੇਰਲ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਮਲੱਪੁਰਮ ਦੇ ਨੀਲਾਮਪੁਰ ਖੇਤਰ ਵਿੱਚ ਪਾਣੀ ਭਰ ਗਿਆ। ਭਾਰਤ ਦੇ ਮੌਸਮ ਵਿਭਾਗ ਨੇ (ਆਈਐਮਡੀ) ਨੇ ਕੇਰਲ ਲਈ 9 ਅਗਸਤ ਤੱਕ ਅਤਿ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ।

National News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ