ਹਰਿਆਣਾ ਦੀ ਸਾਬਕਾ ਸਿਹਤ ਮੰਤਰੀ ਕਮਲਾ ਵਰਮਾ ਦੀ ਕਾਲੀ ਫੰਗਸ ਕਾਰਨ 93 ਸਾਲ ਦੀ ਉਮਰ ਵਿੱਚ ਮੌਤ ਹੋ ਗਈ

Haryanas’-former-health-minister-kamla-verma-dies-at-93-due-to-black-fungus

ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਨੇਤਾ ਕਮਲਾ ਵਰਮਾ ਦਾ ਮੰਗਲਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਹ 93 ਸਾਲ ਦੀ ਸਨ ਅਤੇ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ। ਜਾਣਕਾਰੀ ਮੁਤਾਬਿਕ ਕਮਲਾ ਕੋਵਿਡ-19 ਤੋਂ ਉਭਰਨ ਤੋਂ ਬਾਅਦ ਯਮੁਨਾਨਗਰ ਦੇ ਇੱਕ ਸਚਦੇਵਾ ਹਸਪਤਾਲ ’ਚ ਉਨ੍ਹਾਂ ਦਾ ਬਲੈਕ ਫੰਗਸ ਇਨਫੈਕਸ਼ਨ ਦਾ ਇਲਾਜ ਚਲ ਰਿਹਾ ਸੀ। ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਕਮਲਾ ਵਰਮਾ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਸ਼ਾਮ ਲਗਭਗ 7.30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਖ਼ਬਰਾਂ ਮੁਤਾਬਕ, ਸਾਬਕਾ ਮੰਤਰੀ ਕਮਲਾ ਵਰਮਾ ਪਿਛਲੇ ਦਿਨੀਂ ਕੋਰੋਨਾ ਤੋਂ ਪੀੜਤ ਪਾਈ ਗਈ ਸਨ। ਉਨ੍ਹਾਂ ਨੇ ਕੋਰੋਨਾ ਦਾ ਡਟ ਕੇ ਸਾਹਮਣਾ ਤਾਂ ਕਰ ਲਿਆ ਪਰ ਇਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਅਤੇ ਚਿਹਰੇ ‘ਤੇ ਸੋਜ ਆ ਗਈ ਸੀ।

ਕਮਲਾ ਵਰਮਾ ਸੀਨੀਅਰ ਭਾਜਪਾ ਨੇਤਾ ਸਨ। ਉਹ ਪਹਿਲੀ ਵਾਰ 1977 ਵਿਚ ਯਮੁਨਾਨਗਰ ਤੋਂ ਵਿਧਾਇਕ ਚੁਣੀ ਗਈ ਸੀ। ਉਹ 1977, 1987 ਅਤੇ 1996 ਵਿਚ ਹਰਿਆਣਾ ਵਿਚ ਕੈਬਨਿਟ ਮੰਤਰੀ ਬਣੀ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ