Haryana Death News: ਹਰਿਆਣਾ ਵਾਪਰਿਆ ਭਿਆਨਕ ਹਾਦਸਾ, ਯਮੁਨਾ ਨਦੀ ‘ਚ ਡੁੱਬਣ ਕਾਰਨ 6 ਲੋਕਾਂ ਦੀ ਮੌਤ

haryana-6-people-drowning-in-yamuna-river

Haryana Death News: ਹਰਿਆਣਾ ‘ਚ ਪਾਨੀਪਤ ਦੇ ਪਿੰਡ ਜਲਮਾਨਾ ਦੇ ਘਾਟ ‘ਤੇ ਮੰਗਲਵਾਰ ਸਵੇਰੇ ਯਮੁਨਾ ਨਦੀ ‘ਚ ਨਹਾਉਣ ਲਈ ਉਤਰੀ ਇਕ ਕੁੜੀ ਅਤੇ 2 ਬੱਚੇ ਡੁੱਬ ਗਏ, ਫਿਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਬੱਚਿਆਂ ਦੀ ਮਾਂ ਅਤੇ 2 ਨੌਜਵਾਨ ਵੀ ਡੁੱਬ ਗਏ। ਫਿਲਹਾਲ ਤਿੰਨ ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ। ਮਿਲੀ ਜਾਣਕਾਰੀ ਅਨੁਸਾਰ, ਅੱਜ ਯਾਨੀ ਮੰਗਲਵਾਰ ਸਵੇਰੇ ਸਰਿਤਾ ਆਪਣੇ ਬੇਟੇ ਸਾਗਰ (15) ਅਤੇ 13 ਸਾਲਾ ਧੀ ਪਾਇਲ ਨਾਲ ਨਹਿਰ ਕੋਲ ਸੈਰ ਕਰਨ ਆਈ ਸੀ। ਉਨ੍ਹਾਂ ਨਾਲ 20 ਸਾਲਾ ਸੋਨੀਆ ਵੀ ਸੀ।

ਇਹ ਵੀ ਪੜ੍ਹੋ: Sonipat Viral News: ਸੋਨੀਪਤ ਦੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼, ਲਿਫ਼ਟ ਮੰਗ ਕੇ ਕਰਦੇ ਸਨ ਲੁੱਟ ਖੋਹ

ਯਮੁਨਾ ਦੇ ਘਾਟ ‘ਤੇ ਪਹੁੰਚ ਕੇ ਸੋਨੀਆ ਪਾਣੀ ਘੱਟ ਕਹਿਣ ਦੀ ਗੱਲ ਕਹਿ ਕੇ ਨਹਿਰ ‘ਚ ਨਹਾਉਣ ਲਈ ਉਤਰੀ। ਉਸ ਦੇ ਪਿੱਛੇ ਸਾਗਰ ਅਤੇ ਪਾਇਲ ਵੀ ਨਹਾਉਣ ਲਈ ਨਹਿਰ ‘ਚ ਉਤਰ ਗਏ। ਪਾਣੀ ਜ਼ਿਆਦਾ ਹੋਣ ਕਾਰਨ ਤਿੰਨੋਂ ਡੁੱਬਣ ਲੱਗੇ। ਉਨ੍ਹਾਂ ਨੂੰ ਬਚਾਉਣ ਲਈ ਸੋਨੀਆ ਨੇ ਵੀ ਪਾਣੀ ‘ਚ ਛਾਲ ਮਾਰ ਦਿੱਤੀ। ਉਸ ਤੋਂ ਬਾਅਦ ਉਹ ਵੀ ਪਾਣੀ ‘ਚ ਡੁੱਬਣ ਲੱਗੀ। ਚਾਰਾਂ ਨੂੰ ਡੁੱਬਦਾ ਦੇਖ ਕੋਲ ਹੀ ਸੈਰ ਕਰ ਰਹੇ 2 ਨੌਜਵਾਨਾਂ ਨੇ ਵੀ ਪਾਣੀ ‘ਚ ਛਾਲ ਮਾਰ ਦਿੱਤੀ ਪਰ ਪਾਣੀ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਕੋਈ ਉਨ੍ਹਾਂ ਨੂੰ ਬਚਾ ਨਹੀਂ ਸਕਿਆ।

ਇਹ ਵੀ ਪੜ੍ਹੋ: Delhi Fraud Case: ਦਿੱਲੀ ਵਿੱਚ 17 ਸਾਲਾਂ ਲੜਕੇ ਨੇ 86 ਸਾਲਾ ਬਜ਼ੁਰਗ ਨੂੰ ਲਾਇਆ 6 ਕਰੋੜ ਦਾ ਚੂਨਾ, ਦਿੱਲੀ ਪੁਲਿਸ ਨੇ ਕੀਤਾ ਗਿਰਫ਼ਤਾਰ

ਸੂਚਨਾ ਮਿਲਣ ਤੇ ਭਾਰੀ ਗਿਣਤੀ ਵਿੱਚ ਲੋਕ ਉਥੇ ਆ ਗਏ। ਤੇ ਪੁਲਿਸ ਨੁੰ ਦੱਸਿਆ ਗਿਆ। ਅਤੇ ਬਾਦ ਵਿੱਚ ਗੋਤਾਖੋਰ ਵੀ ਆ ਗਏ ਤੇ ਉਨਾਂ ਨੇ ਤਿਨ ਲਾਸ਼ਾਂ ਕੱਢ ਲਿਆ। ਅਤੇ ਬਾਕੀ ਲਾਸ਼ਾਂ ਕੱਢਣ ਵਿੱਚ ਲਗੇ ਹਨ। ਦੱਸਿਆ ਜਾ ਰਿਹਾ ਹੈ ਕੀ ਚੰਦੋਲੀ ਦਾ ਬਾਦਲ ਅਤੇ ਕਰਹੰਸ ਦਾ ਗੌਰਵ ਆਪਣੀ ਰਿਸ਼ਤੇਦਾਰੀ ਵਿੱਚ ਮਿਲਣ ਆਏ ਸਨ। ਜਦੋਂ ਸੇਵੇਰੇ ਯਮੁਨਾ ਕਿਨਾਰੇ ਸੈਰ ਕਰ ਰਹੇ ਸਨ। ਤਾਂ ਦੋ ਔਰਤਾਂ ਅਤੇ ਬੱਚਿਆਂ ਨੁੰ ਡੁਬਦੇ ਦੇਖ ਉਨਾਂ ਨੁੰ ਬਚਾਉਣਾ ਖ਼ਾਤਰ ਉਨਾਂ ਨੇ ਯੁਮਨਾ ਵਿੱਚ ਛਾਲ ਮਰ ਦਿੱਤੀ। ਜਿਸ ਤੋਂ ਬਾਦ ਉਹੋ ਵੀ ਡੁੱਬ ਗਏ। ਗੋਤਖ਼ਰਾਂ ਦੀ ਮੱਦਦ ਨਾਲ ਸਰਿਤਾ ਸੋਨੀਆ ਅਤੇ ਬਾਦਲ ਦੀਆਂ ਲਾਸ਼ਾਂ ਕੱਢ ਲਈਆਂ ਨੇ ਅਤੇ ਪਾਇਲ ਗੌਰਵ ਅਤੇ ਸਾਗਰ ਦੀਆ ਲਾਸ਼ਾਂ ਬਾਰੇ ਹਜੇ ਨਹੀਂ ਮਿਲੀਆਂ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ