Corona in India: Corona ਦੇ ਕਾਰਨ ਹਵਾਈ ਯਾਤਰਾ ਤੇ ਲੱਗੀ ਪਾਬੰਦੀ ਨੂੰ ਲੈ ਕੇ ਹਰਦੀਪ ਪੁਰੀ ਨੇ ਦਿੱਤਾ ਵੱਡਾ ਬਿਆਨ

hardeep-puri-announces-air-travel-due-to-corona

Corona in India: ਏਅਰ ਇੰਡੀਆ ਨੇ ਪਹਿਲਾਂ ਹੀ Coronavirus  ਕਾਰਨ 30 ਅਪ੍ਰੈਲ ਤੱਕ ਬੁਕਿੰਗ ਨਾ ਲੈਣ ਦਾ ਐਲਾਨ ਕੀਤਾ ਸੀ। ਦੁਨੀਆ ਭਰ ਵਿਚ Coronavirus ਦੇ ਵੱਧ ਰਹੇ ਮਾਮਲੇ ਦੇ ਮੱਦੇਨਜ਼ਰ ਹੁਣ ਬੁੱਧਵਾਰ ਨੂੰ ਇੰਡੀਗੋ ਨੇ ਵੀ 30 ਅਪ੍ਰੈਲ ਤੱਕ ਆਪਣੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਇਕ ਵਾਰ ਇਹ ਭਰੋਸਾ ਹੋ ਜਾਏ ਕਿ Coronavirus ਸ ਦੀ ਲਾਗ ਕੰਟਰੋਲ ਵਿਚ ਆ ਗਈ ਹੈ, ਤਾਂ ਭਾਰਤ ਵਿਚ ਘਰੇਲੂ ਅਤੇ ਅੰਤਰਰਾਸ਼ਟਰੀ ਵਪਾਰਕ ਯਾਤਰੀਆਂ ਦੀਆਂ ਉਡਾਣਾਂ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਜਾਵੇਗੀ, ਜਿਸ ਲਈ ਅਜੇ ਸਮਾਂ ਲੱਗੇਗਾ।

ਇਹ ਵੀ ਪੜ੍ਹੋ: Corona in Punjab: ਰੋਪੜ ਵਿੱਚ COVID19 ਦਾ ਕਹਿਰ, Corona ਦੇ ਪਹਿਲੇ ਮਰੀਜ਼ ਦੀ ਮੌਤ

ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵਿੱਟਰ ‘ਤੇ ਲਿਖਿਆ,’ ਦੇਸ਼ ਵਿਆਪੀ ਲਾਕ ਡਾਊਨ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਤ ਹੋਈਆਂ ਹਨ, ਇਸ ਨਾਲ ਯਾਤਰੀਆਂ ਨੂੰ ਦਿੱਕਤਾਂ ਆ ਰਹੀਆਂ ਹਨ। ਮੈਂ ਇਸ ਮੁਸ਼ਕਲ ਸਮੇਂ ਵਿਚ ਸਮਰਥਨ ਅਤੇ ਸਹਾਇਤਾ ਲਈ ਧੰਨਵਾਦ ਕਰਦਾ ਹਾਂ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ