ਰੈਪਰ ਹਾਰਡ ਕੌਰ ਦਾ ਪੀ ਐੱਮ ਮੋਦੀ ਅਤੇ ਅਮਿਤ ਸ਼ਾਹ ਨੂੰ ਕਰਾਰਾ ਜਵਾਬ

hard kaur khalistan leader

ਦੁਨੀਆਂ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ। ਜਿਸ ਕਰਕੇ ਲੋਕਾਂ ਦੇ ਵਿਚਕਾਰ ਏਕ ਦੂਜੇ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਖੜਾ ਹੋ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਦੇ ਖਿਲਾਫ ਬਿਆਨ ਦੇਣ ਵਾਲੀ ਰੈਪਰ ਹਾਰਡ ਕੌਰ ਇਕ ਬਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ।

ਰੈਪਰ ਹਾਰਡ ਕੌਰ ਨੇ ਭਾਰਤ ਦੇ ਪੀ ਐੱਮ ਮੋਦੀ ਅਤੇ ਅਮਿਤ ਸ਼ਾਹ ਨੂੰ ਅਪਸ਼ਬਦ ਬੋਲਦੇ ਹੋਏ ਬਿਆਨ ਦਿੱਤਾ ਹੈ। ਜਿਸ ਬਿਆਨ ਵਿੱਚ ਉਸ ਨੇ ਭਾਰਤ ਦੇਸ਼ ਦੇ ਨਾਲੋਂ ਅਲੱਗ ਆਜ਼ਾਦ ਖਾਲਿਸਤਾਨ ਦੀ ਮੰਗ ਕੀਤੀ ਹੈ। ਹਾਰਡ ਕੌਰ ਨੇ ਇੱਕ ਵੀਡੀਓ ਵਿੱਚ ਉਸ ਨੇ ਭਾਰਤੀ ਫੌਜ ਅਤੇ ਭਾਰਤ ਸਰਕਾਰ ਦਾ ਵਿਰੋਧ ਕੀਤਾ ਹੈ। ਇਸ ਵੀਡੀਓ ਵਿੱਚ ਉਸ ਨੇ ਭਾਰਤ ਸਰਕਾਰ ਦਾ ਵਿਰੋਧ ਕਰਦੇ ਹੋਏ ਇੱਕ ਆਜ਼ਾਦ ਖਾਲਿਸਤਾਨ ਦੀ ਮੰਗ ਕੀਤੀ ਹੈ ਅਤੇ ਉਹਨਾਂ ਕਿਹਾ ਹੈ ਕਿ, “ਇਹ ਸਾਡਾ ਹੱਕ ਹੈ, ਜਿਸ ਨੂੰ ਅਸੀਂ ਲੈ ਕੇ ਰਹਾਂਗੇ।”

ਇਹ ਵੀ ਪੜ੍ਹੋ: ਈਦ ਵਾਲੇ ਦਿਨ ਵੀ ਜੰਮੂ ਅਤੇ ਕਸ਼ਮੀਰ ਵਿੱਚ ਧਾਰਾ 144 ਲਾਗੂ

ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲਾ 15 ਅਗਸਤ ਸਿੱਖਾਂ ਦੇ ਲਈ ਸੁਤੰਤਰਤਾ ਦਿਵਸ ਨਹੀਂ ਹੈ। ਉਹਨਾਂ ਨੇ ਸਾਰੇ ਸਿੱਖਾਂ ਨੂੰ ਕਿਹਾ ਕਿ ਇਸ 15 ਅਗਸਤ ਨੂੰ ਸਾਰੇ ਸਿੱਖ ਖਾਲਿਸਤਾਨ ਦਾ ਝੰਡਾ ਲਹਿਰਾਉਣ,ਅਤੇ ਉਹ ਪ੍ਰਸ਼ਾਸਨ ਨੂੰ ਦੱਸਣ ਕਿ ਅਸੀਂ ਸ਼ਾਂਤ ਨਹੀਂ ਬੈਠਾਂਗੇ। ਰੈਪਰ ਹਾਰਡ ਕੌਰ ਨੇ ਵੀਡੀਓ ਵਿੱਚ ਇਹ ਵੀ ਕਿਹਾ ਕਿ ਪੀ ਐੱਮ ਮੋਦੀ ਅਤੇ ਅਮਿਤ ਸ਼ਾਹ ਡਰਦੇ ਹਨ।