ਰੇਲਵੇ ਨੇ ਠੰਢ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਕੀਤਾ ਖ਼ਾਸ ਪ੍ਰਬੰਧ

indian raillway

ਪਹਾੜੀ ਸੂਬਿਆਂ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਵਿੱਚ ਕਾਫੀ ਠੰਢ ਪੈ ਰਹੀ ਹੈ। ਅਜਿਹਾ ਠੰਢ ਵਿੱਚ ਜਦੋਂ ਸਫ਼ਰ ਕਰਨਾ ਪੈਂਦਾ ਹੈ ਤਾਂ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਖ਼ਾਸ ਕਰ ਕੇ ਬੱਚਿਆਂ ਤੇ ਮਹਿਲਾਵਾਂ ਨੂੰ ਜ਼ਿਆਦਾ ਮੁਸ਼ਕਲ ਆਉਂਦੀ ਹੈ। ਕਈ ਵਾਰ ਤਾਂ ਯਾਤਰੀ ਗਰਮ ਕੱਪੜੇ ਵੀ ਘਰ ਭੁੱਲ ਆਉਂਦੇ ਹਨ। ਇਸ ਲਈ ਹੁਣ ਰੇਲਵੇ ਵਿਭਾਗ ਅਜਿਹੇ ਯਾਤਰੀਆਂ ਦੀ ਮੁਸ਼ਕਲ ਦੂਰ ਕਰਨ ਲਈ ਨਵੀਂ ਪਹਿਲ ਲੈ ਕੇ ਆਇਆ ਹੈ।

ਰੇਲਵੇ ਵੱਲੋਂ ਜਲਦ ਹੀ ਰੇਲਾਂ ਵਿੱਚ ਹੈਂਡਲੂਮ ਦਾ ਸਾਮਾਨ ਵੇਚਣ ਲਈ ਟੈਂਡਰ ਕੱਢੇ ਜਾ ਰਹੇ ਹਨ। ਇਸ ਪਿੱਛੋਂ ਪੂਰੇ ਦੇਸ਼ ਵਿੱਚ ਯਾਤਰੀਆਂ ਨੂੰ ਰੇਲਾਂ ਅੰਦਰ ਹੀ ਹੈਂਡਲੂਮ ਦਾ ਸਾਮਾਨ ਉਪਲੱਬਧ ਹੋਏਗਾ। ਹਾਲਾਂਕਿ ਕੁਝ ਕੁਝ ਰੇਲਾਂ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦਾ ਸਾਮਾਨ ਮਿਲਦਾ ਹੈ ਪਰ ਉਹ ਨਾਜਾਇਜ਼ ਵੈਂਡਰ ਆਪਣੇ ਵੱਲੋਂ ਮਨਚਾਹੇ ਭਾਅ ’ਤੇ ਵੇਚਦੇ ਹਨ। ਹੁਣ ਰੇਲਵੇ ਦੇ ਇਸ ਕਦਮ ਨਾਲ ਅਜਿਹੇ ਸਾਮਾਨ ਵੇਚਣ ਵਾਲਿਆਂ ’ਤੇ ਵੀ ਸ਼ਿਕੰਜਾ ਕੱਸਿਆ ਦਾ ਸਕੇਗਾ।

ਇਸ ਸਾਮਾਨ ਖਰੀਦਣ ਲਈ ਯਾਤਰੀ ਮੌਕੇ ’ਤੇ ਰਕਮ ਦੇ ਸਕਦੇ ਹਨ। ਇਸ ਤੋਂ ਇਲਾਵਾ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਵੀ ਅਦਾਇਗੀ ਕੀਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਰੇਲਵੇ ਬੋਰਡ ਨੇ ਇੱਕ ਚਿੱਠੀ ਕੱਢੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਰੇਲਾਂ ਅੰਦਰ ਹੈਂਡਲੂਮ ਦਾ ਸਾਮਾਨ ਵੇਚਣ ਲਈ ਰੇਲਵੇ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ।

Source:AbpSanjha