ਭਾਰਤ ਸਰਕਾਰ ਦੀ ਉਜਵਲਾ ਯੋਜਨਾ ਤਹਿਤ 3 ਮਹੀਨੇ ਮੁਫ਼ਤ ਮਿਲੇਗਾ ਗੈਸ ਸਿਲੰਡਰ

govt-to-provide-free-gas-cylinder-for-3-months

ਭਾਰਤ ਸਰਕਾਰ ਵਲੋਂ ‘ਉਜਵਲਾ’ ਯੋਜਨਾ ਦੇ ਤਹਿਤ ਸਾਰੇ ਲਾਭਪਾਤਰੀਆਂ ਲਈ ਅਗਲੇ 3 ਮਹੀਨਿਆਂ ਲਈ ਮੁਫ਼ਤ ਸਿਲੰਡਰ ਰੀਫਿਲ ਕਰਨ ਦਾ ਐਲਾਨ ਕੀਤਾ ਗਿਆ ਹੈ। ਭਾਵ 1 ਅਪ੍ਰੈਲ ਤੋਂ 30 ਜੂਨ ਦੌਰਾਨ ਇਹ ਸਹੂਲਤ ਉਕਤ ਲਾਭਪਾਤਰੀਆਂ ਲਈ ਉਪਲਬਧ ਹੋਵੇਗੀ। ਜਾਣਕਾਰੀ ਅਨੁਸਾਰ ਨਿਗਮ ਵਲੋਂ 8 ਕਰੋੜ ਪੀ. ਐੱਮ. ਯੂ. ਵਾਈ. (ਪ੍ਰਧਾਨ ਮੰਤਰੀ ਉਜਵਲਾ ਯੋਜਨਾ) ਅਧੀਨ ਲਾਭਪਾਤਰੀ 14.2 ਕਿਲੋਗ੍ਰਾਮ ਦੇ ਐੱਲ. ਪੀ. ਜੀ. ਸਿਲੰਡਰ ਮੁਫ਼ਤ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ।

ਇਹ ਵੀ ਪੜ੍ਹੋ: ਟਰੰਪ ਦੇ ਬਿਆਨ ਮਗਰੋਂ ਮੋਦੀ ਸਰਕਾਰ ਨੇ ਦਿੱਤਾ ਇਸਦਾ ਜਵਾਬ

‘ਉਜਵਲਾ’ ਲਾਭਪਾਤਰੀਆਂ ਦੇ ਲਿੰਕ ਕੀਤੇ ਬੈਂਕ ਖਾਤਿਆਂ ’ਚ ਅਗਾਊਂ ਤੌਰ ’ਤੇ ਮੁਫ਼ਤ ਐੱਲ. ਪੀ. ਜੀ. ਗੈਸ ਖਰੀਦਣ ਲਈ ਇਸ ਰਾਸ਼ੀ ਦਾ ਅਪ੍ਰੈਲ 2020 ਲਈ ਰੀਫਿਲ ਲਾਗਤ ਦਾ ਸਾਰਾ ਆਰ. ਐੱਸ. ਪੀ. ਅਗਾਊਂ ਤੌਰ ’ਤੇ ਟਰਾਂਸਫਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਕ ਲਾਭਪਾਤਰੀ ਹਰ ਮਹੀਨੇ ਇਕ ਸਿਲੰਡਰ ਪ੍ਰਾਪਤ ਕਰਨ ਦਾ ਹੱਕਦਾਰ ਹੈ। ਲਾਭਪਾਤਰੀ ਅੰਤਿਮ ਰੀਫਿਲ ਪ੍ਰਾਪਤ ਹੋਣ ਦੇ 15 ਦਿਨਾਂ ਬਾਅਦ ਹੀ ਅਗਲੀ ਰੀਫਿਲ ਬੁੱਕ ਕਰ ਸਕਦਾ ਹੈ। ਰੀਫਿਲ ਦੀ ਬੁਕਿੰਗ ਆਈ. ਵੀ. ਆਰ. ਐੱਸ. ਜਾਂ ਰਜਿਸਟਰਡ ਮੋਬਾਇਲ ਨੰਬਰ ਜ਼ਰੀਏ ਕੀਤੀ ਜਾਣੀ ਚਾਹੀਦੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ