ਸਰਕਾਰ ਨੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਨੂੰ 30 ਜੂਨ ਤੱਕ ਵਧਾਇਆ, ਕਿਹਾ ਕਿ ਸਰਗਰਮ ਮਰੀਜ਼ ਅਜੇ ਵੀ ਜ਼ਿਆਦਾ ਹਨ

Government extends corona guidelines till June 30

ਕੋਵਿਡ-19 ਰੋਕਣ ਲਈ ਦਿਸ਼ਾ ਨਿਰਦੇਸ਼ 30 ਜੂਨ ਤਕ ਵਧਾਏ ਜਾਣ ਦੇ ਹੁਕਮਾਂ ਦੇ ਨਾਲ ਹੀ ਕਿਹਾ ਕਿ ਜਿਹੜੇ ਸੂਬਿਆਂ ਤੇ ਜ਼ਿਲ੍ਹਿਆਂ ‘ਚ ਕੋਰੋਨਾ ਇਫੈਕਸ਼ਨ ਦੇ ਮਾਮਲੇ ਹੁਣ ਵੀ ਜ਼ਿਆਦਾ ਹਨ ਉੱਥੇ ਕੋਰੋਨਾ ਇਨਫੈਕਸ਼ਨ ਘੱਟ ਕਰਨ ਲਈ ਤੇਜ਼ੀ ਨਾਲ ਉਪਾਅ ਕੀਤੇ ਜਾਣੇ ਚਾਹੀਦੇ ਹਨ।

ਕੋਰੋਨਾ ਇਫੈਕਸ਼ਨ ਦੇ ਮਾਮਲਿਆਂ ‘ਚ ਕਮੀ ਦੇਖੀ ਜਾ ਰਹੀ ਹੈ।

ਕੇਂਦਰ ਸਰਕਾਰ ਨੇ ਮੌਜੂਦਾ ਕੋਵਿਡ-19 ਕੰਟਰੋਲ ਕਰਨ ਲਈ ਦਿਸ਼ਾ ਨਿਰਦੇਸ਼ 30 ਜੂਨ ਤਕ ਵਧਾ ਦਿੱਤੇ ਹਨ।

ਦੇਸ਼ ਭਰ ‘ਚ ਕੋਰੋਨਾ ਇਨਫੈਕਸ਼ਨ ਦੀ ਸਪੀਡ ਬੀਤੇ ਕੁਝ ਦਿਨਾਂ ‘ਚ ਘੱਟ ਹੋਈ ਹੈ। ਪਰ ਅਜੇ ਵੀ ਕੋਰੋਨਾ ਐਕਟਿਵ ਕੇਸ ਕਾਫੀ ਸੰਖਿਆ ‘ਚ ਹੈ। ਜਿਸ ਕਾਰਨ ਕੋਰੋਨਾ ਰੋਕਣ ਦੇ ਉਪਾਅ ਸਖਤੀ ਨਾਲ ਲਾਗੂ ਰੱਖੇ ਜਾਣਗੇ। ਕੇਂਦਰੀ ਗ੍ਰਹਿ ਸਕੱਤਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਥਾਨਕ ਸਥਿਤੀ ਦੀ ਲੋੜ ਤੇ ਸਾਧਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਗੇੜਬੱਧ ਤਰੀਕੇ ਨਾਲ ਪਾਬੰਦੀਆਂ ‘ਚ ਰਿਆਇਤ ਦੇਣ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ