Gangster Ashis Chopra News: ਫਿਰੋਜ਼ਪੁਰ ਦੇ ਨੌਜਵਾਨ ਦਾ ਕਤਲ ਕਰਨ ਵਾਲਾ ਗੈਂਗਸਟਰ ਅਸ਼ੀਸ਼ ਚੋਪੜਾ ਯਮੁਨਾਨਗਰ ਤੋਂ ਕੀਤਾ ਗਿਰਫ਼ਤਾਰ

gangster-ashish-chopra-arrested-in-yamunanagar
Gangster Ashis Chopra News: ਕਾਊਂਟਰ ਇੰਟੈਲੀਜੈਂਸ ਪੰਜਾਬ ਦੀ ਟੀਮ ਨੇ ਖਰੜ ‘ਚ ਫਿਰੋਜ਼ਪੁਰ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਅਸ਼ੀਸ਼ ਚੋਪੜਾ ਨੂੰ ਯਮੁਨਾਨਗਰ (ਹਰਿਆਣਾ) ਤੋਂ ਗ੍ਰਿਫਤਾਰ ਕਰ ਉਸ ਕੋਲੋਂ ਪਿਸਤੌਲ, ਕਾਰਤੂਸ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ। ਕਾਊਂਟਰ ਇੰਟੈਲੀਜੈਂਸ ਵਿੰਗ ਦੇ ਸੂਤਰਾਂ ਮੁਤਾਬਕ ਗੈਂਗਸਟਰ ਅਸ਼ੀਸ਼ ਦੀ ਭਾਲ ਲਈ ਪੁਲਸ ਪਿਛਲੇ 10 ਮਹੀਨਿਆਂ ਤੋਂ ਵੱਖ-ਵੱਖ ਸਥਾਨਾਂ ‘ਤੇ ਛਾਪੇ ਮਾਰ ਰਹੀ ਸੀ। ਗੁਪਤ ਸੂਚਨਾ ਮਿਲੀ ਕਿ ਅਸ਼ੀਸ਼ ਇਨ੍ਹੀਂ ਦਿਨੀਂ ਯਮੁਨਾਨਗਰ ‘ਚ ਆਪਣੀ ਭੂਆ ਦੇ ਘਰ ‘ਚ ਰਹਿ ਰਿਹਾ ਹੈ ਅਤੇ ਰੋਜ਼ਾਨਾ ਉਥੇ ਜਿੰਮ ‘ਚ ਜਾਂਦਾ ਹੈ।

ਇਹ ਵੀ ਪੜ੍ਹੋ: ਚੀਨ ਦੀ ਸਰਹੱਦ ਤੇ ਤਾਇਨਾਤੀ ਲਈ ਰਵਾਨਾ ਫੌਜ ਦਾ ਲੋਕਾਂ ਨੇ ਇੰਝ ਕੀਤਾ ਸੁਆਗਤ

ਉਥੇ ਛਾਪਾ ਮਾਰ ਕੇ ਅਸ਼ੀਸ਼ ਨੂੰ ਗ੍ਰਿਫਤਾਰ ਕਰ ਉਸ ਦੀ ਗੱਡੀ ‘ਚੋਂ 32 ਬੋਰ ਦਾ ਇਕ ਪਿਸਤੌਲ ਬਰਾਮਦ ਕੀਤਾ ਗਿਆ, ਜਦਕਿ ਉਸ ਦੀ ਨਿਸ਼ਾਨਦੇਹੀ ‘ਤੇ ਫਿਰੋਜ਼ਪੁਰ ਸਥਿਤ ਉਸ ਦੇ ਘਰ ‘ਚੋਂ ਇਕ ਹੋਰ ਪਿਸਤੌਲ 32 ਬੋਰ, 24 ਕਾਰਤੂਸ ਅਤੇ ਚਾਰ ਮੈਗਜ਼ੀਨ ਬਰਾਮਦ ਕੀਤੇ ਗਏ ਹਨ।ਅਸ਼ੀਸ਼ ਚੋਪੜਾ ‘ਤੇ ਥਾਣਾ ਸਿਟੀ ਫਿਰੋਜ਼ਪੁਰ ‘ਚ ਲੜਾਈ ਝਗੜੇ ਅਤੇ ਘਰ ‘ਚ ਦਾਖਲ ਹੋ ਕੇ ਮਾਰਕੁੱਟ ਕਰਨ ਦੇ 3 ਮਾਮਲੇ ਦਰਜ ਹਨ। ਨਵੰਬਰ 2019 ‘ਚ ਖਰੜ ‘ਚ ਕਤਲ ਦਾ ਮਾਮਲਾ ਦਰਜ ਹੋਇਆ। ਅਗਸਤ 2020 ‘ਚ ਥਾਣਾ ਐਸ. ਐਸ. ਓ. ਸੀ. ਫਾਜ਼ਿਲਕਾ ‘ਚ ਪਰਚਾ ਦਰਜ ਹੋਇਆ। ਇਸ ਮਾਮਲੇ ‘ਚ ਪੁਲਸ ਨੇ ਇਸ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ ਇਹ ਫਰਾਰ ਹੋ ਗਿਆ ਸੀ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ