ਇਸ ਵਿਧੀ ਨਾਲ ਪੂਜਾ ਕਰਨ ਤੇ ਹੋਵੇਗਾ ਲਾਭ: ਗਣੇਸ਼ ਚਤੁਰਥੀ

ganesh chaturthi

ਅੱਜ ਪੂਰੇ ਦੇਸ਼ ਵਿੱਚ ਗਣੇਸ਼ ਚਤੁਰਥੀ ਪੂਰੇ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਅੱਜ ਦੇ ਦਿਨ ਸ਼ਿਵ-ਪਾਰਵਤੀ ਦੇ ਯੋਗ ਨਾਲ ਗਣੇਸ਼ ਉਤਸਵ ਦਾ ਆਰੰਭ ਹੋਇਆ ਹੈ। ਸੋਮਵਾਰ ਭਗਵਾਨ ਸ਼ਿਵ ਦੇ ਮਨਪਸੰਦ ਦਿਨਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਅਮਿ੍ਰਤਸਿੱਧੀ, ਦੋ ਸਰਵਾਰਥ ਸਿੱਧੀ ਤੇ ਛੇ ਰਵੀ ਯੋਗ ਰਹਿਣ ਵਾਲੇ ਹਨ। ਕਿਹਾ ਜਾਂਦਾ ਹੈ ਕਿ ਅੱਜ ਦੇ ਦਿਨ ਗਣੇਸ਼ ਭਗਵਾਨ ਦੀ ਪੂਜਾ ਕਰਨ ਦੇ ਨਾਲ ਧਨ ਲਾਭ ਹੁੰਦਾ ਹੈ ਅਤੇ ਅਰੋਗਤਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਦਮੀ ਤੰਦਰੁਸਤ ਰਹਿੰਦਾ ਹੈ।

ganesh chaturthi

ਸਵੇਰੇ ਵਿਧੀ-ਵਿਧਾਨ ਨਾਲ ਗਣੇਸ਼ ਭਗਵਾਨ ਦੀ ਪੂਜਾ ਕਰਨ ਤੋਂ ਬਾਅਦ 21 ਲੱਡੂਆ ਦਾ ਭੋਗ ਲਗਾ ਕੇ ਉਸਦੇ ਭਗਤਾਂ ਅਤੇ ਗਰੀਬਾਂ ‘ਚ ਵੰਡ ਦਿਓ। ਰਾਤ ਨੂੰ ਚੰਦਰਮਾ ਨੂੰ ਅਰਘ ਦਿਓ। ਆਓ ਤੁਹਾਨੂੰ ਇਸ ਦੀ ਵਿਧੀ ਬਾਰੇ ਦੱਸਦੇ ਹਾਂ….

ganesh chaturthi

ਅਰੋਗਤਾ ਦੀ ਪ੍ਰਾਪਤ ਦੇ ਲਈ

ਅਰੋਗਤਾ ਦੀ ਪ੍ਰਾਪਤੀ ਦੇ ਲਈ ਗਣੇਸ਼ ਭਗਵਾਨ ਜੀ ਦੀ ਮੂਰਤੀ ਦੇ ਅੱਗੇ ਘਿਉ ਦਾ ਦੀਵਾ ਜਗਾ ਕੇ ‘ਓਮ ਹੀਂ ਗ੍ਰੀਂ ਹੀਂ’ ਮੰਤਰ ਦਾ ਰੋਜ਼ਾਨਾ 11 ਮਾਲਾਵਾਂ ਦਾ ਜਾਪ ਕਰਨ ਨਾਲ ਵਿਅਕਤੀ ਰੋਗ ਮੁਕਤ ਹੋ ਜਾਂਦਾ ਹੈ।

ਪਤੀ-ਪਤਨੀ ਦਾ ਮਤਭੇਦ ਡੋਰ ਕਰਨ ਦੇ ਲਈ

ਗਣੇਸ਼ ਭਗਵਾਨ ਜੀ ਦੀ ਮੂਰਤੀ ਦੇ ਅੱਗੇ ਘਿਉ ਦਾ ਦੀਵਾ ਜਗਾ ਕੇ ‘ਓਮ ਗਣਪਤੀ ਵਿਵਧਨਾਯ ਨਮ:’ ਮੰਤਰ ਦਾ ਇਕ ਮਾਲਾ ਨਾਲ ਜਾਪ ਕਰਨ ਨਾਲ ਪਤੀ-ਪਤਨੀ ਵਿੱਚ ਮਤਭੇਦ ਦੂਰ ਹੋ ਜਾਂਦਾ ਹੈ ਅਤੇ ਪਿਆਰ ਬਣਿਆ ਰਹਿੰਦਾ ਹੈ।

ਘਰ ਵਿੱਚ ਸੁਖ ਸ਼ਾਂਤੀ ਬਣਾਈ ਰੱਖਣ ਦੇ ਲਈ

ਗਣੇਸ਼ ਭਗਵਾਨ ਜੀ ਦੀ ਮੂਰਤੀ ਦੇ ਅੱਗੇ ਅੱਗੇ ਫੁੱਲ ਚੜ੍ਹਾ ਕੇ ‘ਓਮ ਵਿਘਣ ਵਿਨਾਸ਼ਿਨਯੈ ਨਮ:’ ਮੰਤਰ ਦਾ ਰੋਜ਼ਾਨਾ 11 ਮਾਲਾਵਾਂ ਨਾਲ ਜਾਪ ਕਰਨ ਨਾਲ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਗਣੇਸ਼ ਭਗਵਾਨ ਜੀ ਦਾ ਹੱਥ ਸਿਰ ਤੇ ਰਹਿੰਦਾ ਹੈ।

ਜ਼ਰੂਰ ਪੜ੍ਹੋ: ਐਮੀ ਵਿਰਕ ਦੀ ਚਮਕੀ ਕਿਸਮਤ ਬਾਲੀਵੁੱਡ ਦੀ ਮਿਲੀ ਦੂਜੀ ਫਿਲਮ ਵਿੱਚ ਮਿਲਿਆ ਫਾਈਟਰ ਪਾਇਲਟ ਦਾ ਕਿਰਦਾਰ
ਕਾਮਯਾਬੀ ਦੀ ਪ੍ਰਾਪਤੀ

ਭਗਵਾਨ ਗਣੇਸ਼ ਦੀ ਨਿਯਮਿਤ ਵਿਧੀ-ਵਿਧਾਨ ਨਾਲ ਪੂਜਾ ਕਰਕੇ ਲੱਡੂਆਂ ਦੇ ਨਾਲ ‘ਓਮ ਮੋਦਕ ਪ੍ਰਿਯਾਯ ਨਮ:’ ਮੰਤਰ ਦਾ ਜਾਪ ਕਰਨ ਨਾਲ ਕਾਮਯਾਬੀ ਦੀ ਪ੍ਰਾਪਤੀ ਹੁੰਦੀ ਹੈ।