ਸਾਲ 2018 ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚਿਆ ਪੈਟ੍ਰੋਲ, ਡੀਜ਼ਲ ਵੀ ਹੋਇਆ ਸਸਤਾ

fuel prices drop

ਨਵੀਂ ਦਿੱਲੀ: ਪੈਟ੍ਰੋਲੀਅਮ ਕੰਪਨੀਆਂ ਨੇ ਐਤਵਾਰ ਨੂੰ ਪੈਟ੍ਰੋਲ ਦੀਆਂ ਕੀਮਤਾਂ ਵਿੱਚ 22 ਪੈਸਿਆਂ ਦੀ ਕਟੌਤੀ ਕੀਤੀ, ਜਿਸ ਮਗਰੋਂ ਪੈਟ੍ਰੋਲ ਇਸ ਸਾਲ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ ਹੈ। ਡੀਜ਼ਲ ਵੀ 23 ਪੈਸੇ ਫ਼ੀ ਲੀਟਰ ਸਸਤਾ ਹੋਇਆ, ਜਿਸ ਨਾਲ ਇਹ ਪਿਛਲੇ ਨੌਂ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ।

ਪੈਟ੍ਰੋਲੀਅਮ ਕੰਪਨੀਆਂ ਵੱਲੋਂ ਜਾਰੀ ਸੂਚਨਾ ਮਤੁਾਬਕ ਦਿੱਲੀ ਵਿੱਚ ਪੈਟ੍ਰੋਲ ਦੀ ਕੀਮਤ 69.26 ਰੁਪਏ ਤੋਂ ਘੱਟ ਕੇ 69.04 ਰੁਪਏ ਪ੍ਰਤੀ ਲੀਟਰ ਆ ਗਿਆ ਹੈ, ਜਦਕਿ ਡੀਜ਼ਲ 63.32 ਰੁਪਏ ਫ਼ੀ ਲੀਟਰ ਤੋਂ ਘੱਟ ਕੇ 63.09 ਰੁਪਏ ‘ਤੇ ਆ ਗਿਆ ਹੈ। ਸਿਰਫ਼ ਇੱਕ ਦਿਨ ਨੂੰ ਛੱਡ ਕੇ ਪੈਟ੍ਰੋਲ ਦੀਆਂ ਕੀਮਤਾਂ ਵਿੱਚ ਬੀਤੀ 18 ਅਕਤੂਬਰ ਤੋਂ ਲਗਾਤਾਰ ਕਮੀ ਆ ਰਹੀ ਹੈ ਅਤੇ ਹੁਣ ਇਹ ਸਾਲ 2018 ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ ਹੈ।

ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਕੁਝ ਸੁਧਾਰ ਹੋਣ ਕਾਰਨ ਇਨ੍ਹਾਂ ਬਾਲਣਾਂ ਦੀਆਂ ਕੀਮਤਾਂ ਘੱਟ ਗਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਆਉਂਦੇ ਦਿਨਾਂ ਵਿੱਚ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਆ ਸਕਦੀ ਹੈ।

Source:AbpSanjha