ਦੁਨੀਆਂ ਦੇ ਫ਼ਰਜ਼ੀ ਟਰੈਵਲ ਏਜੰਟਾਂ ਦੀ ਲਿਸਟ ਜਾਰੀ

fraud travel agents list

ਦੇਸ਼ ਭਰ ਵਿਚ ਹਰ ਰੋਜ਼ ਕਿਸੇ ਨਾ ਕਿਸੇ ਮਾਮਲੇ ਦਾ ਖੁਲਾਸਾ ਹੁੰਦਾ ਰਹਿੰਦਾ ਹੈ। ਜਿਸ ਵਿੱਚ ਪਿਛਲੇ ਦਿਨੀਂ ਦੁਨੀਆਂ ਦੇ ਫ਼ਰਜ਼ੀ ਟਰੈਵਲ ਏਜੰਟਾਂ ਦਾ ਮਾਮਲਾ ਵੀ ਸ਼ਾਮਿਲ ਹੈ। ਲੋਕਾਂ ਨੂੰ ਅਕਸਰ ਵਿਦੇਸ਼ ਭੇਜਣ ਦੇ ਨਾਮ ਤੇ ਟਰੈਵਲ ਏਜੰਟਾਂ ਵੱਲੋਂ ਠੱਗਿਆ ਜਾਂਦਾ ਹੈ।

fraud travel agents list

ਲੋਕਾਂ ਨਾਲ ਹੋ ਠੱਗੀ ਨੂੰ ਦੇਖ ਕੇ ਦੇਸ਼ ਮੰਤਰਾਲੇ ਵੱਲੋਂ ਦੁਨੀਆਂ ਭਰ ਦੇ ਫ਼ਰਜ਼ੀ ਟਰੈਵਲ ਏਜੰਟਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਪੰਜਾਬ ਦਾ ਸਿਰ ਨੀਵਾਂ ਹੋ ਰਿਹਾ ਹੈ ਕਿਉਂਕਿ ਇਸ 76 ਫ਼ਰਜ਼ੀ ਏਜੰਟ ਪੰਜਾਬ ਦੇ ਹਨ।

fraud travel agents list

ਇਸ ਲਿਸਟ ਵਿੱਚ ਪੰਜਾਬ ਨੂੰ ਛੱਡ ਕੇ ਹਰਿਆਣਾ ਦੇ 13, ਹਿਮਾਚਲ ਪ੍ਰਦੇਸ਼ 1 ਅਤੇ ਚੰਡੀਗੜ੍ਹ ਦੇ 22 ਫ਼ਰਜ਼ੀ ਏਜੰਟਾਂ ਦੇ ਨਾਮ ਹਨ। ਇਹਨਾਂ ਨੂੰ ਛੱਡ ਕੇ ਦੇਸ਼ ਦੀ ਰਾਜਧਾਨੀ ਦਿੱਲੀ ਦੇ 85 ਫ਼ਰਜ਼ੀ ਏਜੰਟਾਂ ਦੇ ਨਾਮ ਇਸ ਲਿਸਟ ਸੂਚੀ ਵਿੱਚ ਜੋੜੇ ਗਏ ਹਨ।

fraud travel agents list

ਇਹ ਸਭ ਹੋਏ ਦੇਸ਼ ਮੰਤਰਾਲੇ ਨੇ ਪੂਰੇ ਦੇਸ਼ ਦੇ ਅਜਿਹੇ ਫਰਜੀ ਏਜੰਟਾਂ ਦੀ ਸੂਚੀ emigrate.gov.in ਨਾਮ ਦੀ ਵੈਬਸਾਈਟ ਰਾਹੀਂ ਜਾਰੀ ਕੀਤੀ ਹੈ, ਜਿਸ ਵਿਚ 76 ਇਕੱਲੇ ਪੰਜਾਬ ਤੋਂ ਹਨ ।

fraud travel agents list

ਪੰਜਾਬ ਦੇ ਫਰਜ਼ੀ ਏਜੰਟਾਂ ਦੀ ਸੂਚੀ ਕੁੱਝ ਇਸ ਪ੍ਰਕਾਰ ਹੈ: ਲੁਧਿਆਣਾ ਦੇ (19) ਜਲੰਧਰ ਦੇ (9) ਹੁਸ਼ਿਆਰਪੁਰ ਦੇ (2) ਗੁਰਦਸਪੁਰ ਦੇ (2) ਮੋਹਾਲੀ ਦੇ (22) ਪਟਿਆਲਾ ਦੇ (3) ਰੋਪੜ ਤੋਂ (1) ਅੰਮ੍ਰਿਤਸਰ ਦੇ (4) ਪਠਾਨਕੋਟ ਤੋਂ (1) ਜ਼ੀਰਕਪੁਰ ਦੇ (5) ਮੋਗਾ ਤੋਂ (1) ਅਤੇ ਬਠਿੰਡਾ ਦੇ 1 ਏਜੰਟ ਦਾ ਨਾਮ ਸ਼ਾਮਲ ਹਨ।