Rajasthan News: ਸ੍ਰੀਗੰਗਾਨਗਰ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਗਰੰਥ ਸਾਹਿਬ ਦੇ 4 ਸ੍ਰਰੋਪ ਚੜੇ ਅਗਨੀ ਭੇਂਟ

four-holy-forms-guru-granth-sahib-ji-by-fire

Rajasthan News: ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ਵਿਚ ਮਟੀਲੀ ਰਾਠਾਨ ਥਾਣਾ ਖੇਤਰ ਦੇ ਚੱਕ 8-ਕਿਊ ‘ਚ ਸਥਿਤ ਗੁਰਦੁਆਰਾ ‘ਚ ਅੱਜ ਸਵੇਰੇ ਅੱਗ ਲੱਗ ਜਾਣ ਨਾਲ ਦਰਬਾਰ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਵਰੂਪ ਅਗਨੀ ਭੇਂਟ ਚੜ੍ਹ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸਵੇਰੇ ਗੁਰਦੁਆਰਾ ਸਾਹਿਬ ਅੱਗ ਲੱਗ ਜਾਣ ਦਾ ਜਿਵੇਂ ਹੀ ਪਤਾ ਲੱਗਾ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਗ੍ਰੰਥੀ ਨਾਲ ਵੱਡੀ ਗਿਣਤੀ ‘ਚ ਪਿੰਡ ਦੇ ਸਿੱਖ ਸ਼ਰਧਾਲੂ ਦੌੜ ਕੇ ਆਏ ਅਤੇ ਅੱਗ ‘ਤੇ ਕਾਬੂ ਪਾਇਆ। ਤਹਿਸੀਲਦਾਰ ਸੰਜੈ ਅਗਰਵਾਲ ਅਤੇ ਥਾਣਾ ਮੁਖੀ ਰਾਕੇਸ਼ ਸਵਾਮੀ ਮੌਕੇ ‘ਤੇ ਪੁੱਜੇ। ਅੱਗ ਨਾਲ ਗੁਰਦੁਆਰਾ ਭਵਨ ਨੂੰ ਕਾਫੀ ਨੁਕਸਾਨ ਪੁੱਜਾ ਹੈ। ਇਸ ਨਾਲ ਇਲਾਕੇ ਦੀ ਸਿੱਖ ਸੰਗਤ ‘ਚ ਸੋਕ ਦੀ ਲਹਿਰ ਦੌੜ ਗਈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ