ਸਾਬਕਾ ਜੱਜ ਪੀਸੀ ਘੋਸ਼ ਬਣ ਸਕਦੇ ਨੇ ਦੇਸ਼ ਦੇ ਪਹਿਲੇ ਲੋਕਪਾਲ

former supreme court judge pinaki chandra ghosh may be appointed as india first lokpal

ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪੀਸੀ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਹੋ ਸਕਦੇ ਹਨ। ਉਨ੍ਹਾਂ ਦਾ ਨਾਂ ਐਤਵਾਰ ਨੂੰ ਇਸ ਅਹੁਦੇ ਲਈ ਪਾਸ ਕੀਤਾ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਚੀਫ਼ ਜਸਟਿਸ ਰੰਜਨ ਗੋਗੋਈ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਦੀ ਚੋਣ ਕਮੇਟੀ ਨੇ ਉਨ੍ਹਾਂ ਦਾ ਨਾਂ ਤੈਅ ਕੀਤਾ ਤੇ ਸਿਫਾਰਸ਼ ਕੀਤੀ।

ਜਰੂਰ ਪੜ੍ਹੋ : ਚੋਣ ਕਮਿਸ਼ਨ ਵਲੋਂ ਪਾਰਟੀ ਤੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਦੇ ਨਿਯਮਾਂ ਵਿੱਚ ਕੀਤੀ ਗਈ ਸਖ਼ਤਾਈ

ਹਾਲਾਂਕਿ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਇਸ ਕਮੇਟੀ ਦੇ ਹਿੱਸਾ ਹਨ, ਪਰ ਮੱਲਿਕਾਰਜੁਨ ਖੜਗੇ ਨੇ ਇਸ ਬੈਠਕ ਵਿੱਚ ਹਿੱਸਾ ਨਹੀਂ ਲਿਆ। ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਸੇਵਾਮੁਕਤ ਜੱਜ ਡੀਕੇ ਜੈਨ ਨੂੰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹੈ।

ਸੀਓਏ ਨੇ ਪਿਛਲੇ ਸਾਲ ਸੁਪਰੀਮ ਕੋਰਟ ਵਿੱਚ 10ਵੀਂ ਸਟੇਸਟ ਰਿਪੋਰਟ ਵਿੱਚ ਲੋਕਪਾਲ ਦੀ ਮੰਗ ਕੀਤੀ ਸੀ। ਸੀਓਏ ਨੇ ਕਿਹਾ ਸੀ ਕਿ ਬੀਸੀਸੀਆਈ ਨੂੰ ਇੱਕ ਲੋਕਪਾਲ ਤੇ ਇੱਕ ਐਥਿਕਸ ਅਫਸਰ ਦੀ ਲੋੜ ਹੈ।

Source:AbpSanjha