ਕ੍ਰਿਕੇਟਰ ਗੌਤਮ ਗੰਭੀਰ ਦੀ ਸਿਆਸਤ ‘ਚ ਹੋਈ ਐਂਟਰੀ, ਭਾਜਪਾ ‘ਚ ਹੋਏ ਸ਼ਾਮਲ

cricketer gautam gambhir joins bjp

ਭਾਰਤੀ ਟੀਮ ਦੇ ਹਿੱਸਾ ਰਹੇ ਕ੍ਰਿਕੇਟ ਜਗਤ ਵਿੱਚ ਆਪਣਾ ਨਾਮ ਕਮਾਉਣ ਵਾਲੇ ਸਾਬਕਾ ਕ੍ਰਿਕੇਟਰ ਗੋਤਮ ਗੰਭੀਰ ਭਾਜਪਾ ਵਿੱਚ ਹੋਏ ਸ਼ਾਮਿਲ। ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਹੈ ਕਿ ਇਹ ਉਹਨਾਂ ਦੀ ਪੁਰਾਣੀ ਨੀਤੀ ਰਹੀ ਹੈ ਕਿ ਨਵੇਂ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਨ। ਗੋਤਮ ਗੰਭੀਰ ਵੀ ਇਕ ਇਹੋ ਜਿਹੀ ਉੱਘੀ ਸਖਸ਼ੀਅਤ ਹਨ ਜਿਹਨਾਂ ਨੇ ਖੇਡ ਜਗਤ ਵਿੱਚ ਆਪਣੀ ਅਲਗ ਪਹਿਚਾਣ ਬਨਾਈ ਹੈ। ਉਹਨਾਂ ਕਿਹਾ ਕਿ ਉਹ ਰਿਟਾਇਰ ਜ਼ਰੂਰ ਹੋ ਚੁੱਕੇ ਹਨ ਪਰ ਅਜੇ ਵੀ ਖੇਡ ਜਗਤ ਨਾਲ ਜੁੜੇ ਹੋਏ ਹਨ ਅਤੇ ਸਮੇਂ ਸਮੇਂ ਤੇ ਆਪਣਾ ਉੱਚ ਯੋਗਦਾਨ ਦੇ ਰਹੇ ਹਨ। ਉਹਨਾਂ ਕ੍ਰਿਕੇਟ ਖੇਡ ਰਾਹੀਂ ਲੋਕਾਂ ਦਾ ਧਿਆਨ ਆਪਣੇ ਵਲ ਖਿੱਚਿਆ ਹੈ ਅਤੇ ਖੇਡ ਜਗਤ ਵਿੱਚ ਆਪਣਾ ਵਧੀਆ ਯੋਗਦਾਨ ਪਾਇਆ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਭਰਾ ਬੱਬੀ ਬਾਦਲ ਅਕਾਲੀ ਦਲ ਟਕਸਾਲੀ ‘ਚ ਸ਼ਾਮਲ

ਗੋਤਮ ਗੰਭੀਰ ਨੇ ਕਿਹਾ ਉਹ ਭਾਜਪਾ ਵੱਲੋਂ ਕੀਤੇ ਗਏ ਕਮਾਂ ਦੀ ਸ਼ਲਾਘਾ ਕਰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕੀਤੇ ਕੰਮਾਂ ਤੋਂ ਪ੍ਰੇਰਿਤ ਹੋ ਕੇ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਹਨ ਅਤੇ ਉਹ ਭਾਜਪਾ ਲਈ ਆਉਣ ਵਾਲੇ ਸਮੇਂ ਲਈ ਆਪਣਾ ਵਧੀਆ ਯੋਗਦਾਨ ਦਿੰਦੇ ਰਹਿਣਗੇ।

ਕਾਫੀ ਸਮੇਂ ਤੋਂ ਗੌਤਮ ਗੰਭੀਰ ਨੂੰ ਸੋਸ਼ਲ ਮੀਡਿਆ ਤੇ ਸਿਆਸੀ ਅਤੇ ਦੇਸ਼ ਦੇ ਮਾਮਲਿਆਂ ਬਾਰੇ ਸਰਗਰਮ ਹੁੰਦੇ ਦੇਖਿਆ ਗਿਆ ਹੈ। ਖਬਰ ਇਹ ਵੀ ਹੈ ਕਿ ਗੌਤਮ ਨੂੰ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਲੜਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲਾਂਕਿ ਹੁਣ ਤਕ ਬੀਜੇਪੀ ਵਲੋਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਗੌਤਮ ਗੰਭੀਰ ਦਾ ਦਿੱਲੀ ਦੀ ਲੋਕ ਸਭਾ ਲੜਨਾ ਪੱਕਾ ਮੰਨਿਆ ਜਾ ਰਿਹਾ ਹੈ।