Corona in Hyderabad: ਹੈਦਰਾਬਾਦ ਵਿੱਚ Corona ਦਾ ਕਹਿਰ, ਫ਼ੂਡ ਡਿਲਿਵਰੀ ਬੁਆਏ ਨਿੱਕਲਿਆ Corona Positive

food-delivery-boy-corona-positive-in-hyderabad

Corona in Hyderabad: ਦਿੱਲੀ ਤੋਂ ਬਾਅਦ ਹੁਣ ਹੈਦਰਾਬਾਦ ‘ਚ ਇਕ ਫੂਡ ਡਿਲੀਵਰੀ ਏਜੰਟ Corona ਇਨਫੈਕਟਡ ਪਾਇਆ ਗਿਆ ਹੈ। ਨਾਮਪੱਲੀ ‘ਚ ਰਹਿਣ ਵਾਲੇ ਫੂਡ ਡਿਲੀਵਰੀ ਬੁਆਏ ਅਤੇ ਉਸ ਦੇ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਵੀ Corona ਪਾਜ਼ੀਟਿਵ ਆਈ ਹੈ। ਪ੍ਰਸ਼ਾਸਨ ਹੁਣ ਉਨਾਂ ਲੋਕਾਂ ਦਾ ਪਤਾ ਲੱਗਾ ਰਿਹਾ ਹੈ, ਜਿਨਾਂ ਦੇ ਸੰਪਰਕ ‘ਚ ਫੂਡ ਡਿਲੀਵਰੀ ਬੁਆਏ ਆਇਆ ਸੀ। ਡਿਲੀਵਰੀ ਬੁਆਏ ਦਾ ਇਕ ਵੱਡਾ ਭਰਾ ਮਾਰਚ ਮਹੀਨੇ ‘ਚ ਨਿਜਾਮੁਦੀਨ ਮਰਕਜ ‘ਚ ਆਯੋਜਿਤ ਤਬਲੀਗੀ ਜਮਾਤ ‘ਚ ਸ਼ਾਮਲ ਹੋਇਆ ਸੀ।

ਪਰਿਵਾਰ ਦੇ 8 ਮੈਂਬਰਾਂ ਦੀ ਰਿਪੋਰਟ ਆਈ ਪਾਜ਼ੀਟਿਵ, ਪਰਿਵਾਰ ਕੁਆਰੰਟੀਨ ‘ਚ ਹੈ। ਇਕ ਅਧਿਕਾਰੀ ਨੇ ਦੱਸਿਆ,”ਪਰਿਵਾਰ ਦੇ 8 ਮੈਂਬਰਾਂ ‘ਚੋਂ ਡਿਲੀਵਰੀ ਬੁਆਏ ਦੇ ਵੱਡੇ ਭਰਾ ਦੀ ਰਿਪੋਰਟ 15 ਅਪ੍ਰੈਲ ਨੂੰ ਪਾਜ਼ੀਟਿਵ ਆਈ। ਇਸ ਤੋਂ ਬਾਅਦ 17 ਅਪ੍ਰੈਲ ਨੂੰ ਪਰਿਵਾਰ ਦੇ 4 ਹੋਰ ਮੈਂਬਰ ਵੀ Corona ਇਨਫੈਕਟਡ ਪਾਏ ਗਏ, ਜਿਸ ‘ਚ ਫੂਡ ਡਿਲੀਵਰੀ ਬੁਆਏ, ਉਨਾਂ ਦੀ ਮਾਂ, ਭਰਜਾਈ ਅਤੇ ਭਤੀਜੇ ਵੀ ਸ਼ਾਮਲ ਸਨ।