ਭਾਰੀ ਬਾਰਿਸ਼ ਕਰਕੇ ਖਿਸਕੇ ਪਹਾੜ, ਦਰਿਆਵਾਂ ਦੇ ਪਾਣੀ ਨੇ ਮਚਾਈ ਤਬਾਹੀ

flood in punjab

ਦੇਸ਼ ਵਿੱਚ ਭਾਰੀ ਬਾਰਿਸ਼ ਹੋਣ ਦੇ ਨਾਲ ਬਹੁਤ ਸਾਰੇ ਇਲਾਕੇ ਮੀਹ ਦੀ ਲਪੇਟ ਵਿੱਚ ਹਨ। ਭਾਰੀ ਬਾਰਿਸ਼ ਪੈਣ ਦੇ ਕਾਰਨ ਕਈ ਥਾਵਾਂ ਤੇ ਜਾਨੀ ਮਾਲ ਦੇ ਨੁਕਸਾਨ ਦੀ ਖ਼ਬਰ ਵੀ ਮਿਲੀ ਹੈ। ਐਤਵਾਰ ਨੂੰ ਮੀਂਹ ਕਾਰਨ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਪੰਜਾਬ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ

flood in punjab

ਪੰਜਾਬ ਵਿੱਚ ਜਾਂਦਾ ਬਾਰਿਸ਼ ਹੋਣ ਕਰਕੇ ਅਤੇ ਭਾਖੜਾ ਡੈਮ ਵਿੱਚੋਂ ਜਿਆਦਾ ਪਾਣੀ ਛੱਡਣ ਕਰਕੇ ਸਤਲੁਜ ਦਰਿਆ ਦੇ ਪਾਣੀ ਪੱਧਰ ਬਹੁਤ ਜਿਆਦਾ ਹੋ ਗਿਆ ਹੈ। ਜਿਸ ਕਰਕੇ ਉਸਦੇ ਨੇੜਲੇ ਇਲਾਕੇ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ। ਭਾਰੀ ਬਾਰਿਸ਼ ਕਰਕੇ ਸਤਲੁਜ ਤੋਂ ਇਲਾਵਾ ਬਿਆਸ ਅਤੇ ਯਮੁਨਾ ਨਦੀਆਂ ਦੇ ਪਾਣੀ ਦਾ ਪੱਧਰ ਵੀ ਬਹੁਤ ਜਿਆਦਾ ਵਧ ਗਿਆ ਹੈ।

flood in punjab

ਹਿਮਾਚਲ ਪ੍ਰਦੇਸ਼ ਵੁੱਚ ਭਾਰੀ ਬਾਰਿਸ਼ ਹੋਣ ਕਰਕੇ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਦਿੱਲੀ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਭਾਰੀ ਬਾਰਿਸ਼ ਪੀਣ ਦੇ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਹੁਣ ਤੱਕ 22 ਲੋਕਾਂ ਦੀ ਮੌਤ ਹੋਣ ਤੋਂ ਖ਼ਬਰ ਹੈ। ਦੇਸ਼ ਭਰ ਵਿੱਚ ਬਹੁਤ ਭਾਰੀ ਬਾਰਿਸ਼ ਹੋਣ ਕਰਕੇ ਪਿਛਲੇ ਕਈ ਪੁਰਾਣੇ ਰਿਕਾਰਡ ਵੀ ਟੁੱਟ ਗਏ ਹਨ।

flood in punjab

ਲਗਾਤਾਰ ਭਾਰੀ ਬਾਰਿਸ਼ ਪੈਣ ਕਰਕੇ ਸੂਬੇ ਵਿੱਚ ਕਈ ਸੜਕਾਂ ਤੇ ਪੁਲ ਵਹਿ ਗਏ, ਜਿਸ ਕਾਰਨ ਕੁੱਲ 490 ਕਰੋੜ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਭਾਰੀ ਮੀਂਹ ਕਰਕੇ ਪੰਜਾਬ ਵਿੱਚ ਅਲੱਗ-ਅਲੱਗ ਥਾਵਾਂ ਤੇ 6 ਜਾਣਿਆ ਦੇ ਮਰਨ ਦੀ ਖ਼ਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਸ਼ਿਲਪਾ ਸ਼ੈਟੀ ਨੇ ਠੁਕਰਾਈ ਇੰਡੋਰਸਮੈਂਟ ਦੀ 10 ਕਰੋੜ ਦੀ ਡੀਲ

ਪੰਜਾਬ ਵਿੱਚ ਵੀ ਵੱਖ-ਵੱਖ ਘਟਨਾਵਾਂ ਵਿੱਚ ਛੇ ਲੋਕਾਂ ਦੀ ਮਾਰੇ ਜਾਣ ਦੀ ਖ਼ਬਰ ਹੈ। ਮੀਂਹ ਕਾਰਨ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਦਰਿਆ ਸਤਲੁਜ ਤੇ ਬਿਆਸ ਦੇ ਪਾਣੀ ਤੋਂ ਬਚਾਅ ਲਈ ਸਰਕਾਰ ਨੇ ਤਕਰੀਬਨ 200 ਪਿੰਡ ਖਾਲੀ ਕਰਵਾ ਲਏ ਹਨ। ਰਾਹਤ ਤੇ ਬਚਾਅ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਲਈ ਮਿਹਨਤ ਕਰ ਰਹੀਆਂ ਹਨ।