ਬੇਕਾਬੂ ਕੋਰੋਨਾ ਦਾ ਸਹਿਮ, ਪਹਿਲੀ ਵਾਰ ਇਕ ਦਿਨ ‘ਚ ਰਿਕਾਰਡ ਤੋੜ ਮੌਤਾਂ

Fear of uncontrollable corona

ਮਹਾਮਾਰੀ ਸ਼ੁਰੂ ਹੋਣ ਤੋਂ ਲੈਕੇ ਹੁਣ ਤਕ ਪਹਿਲੀ ਵਾਰ ਇਕ ਦਿਨ ‘ਚ ਸਭ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।

ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੋ ਚੁੱਕੀ ਹੈ। ਤੀਜੇ ਦਿਨ ਲਗਾਤਾਰ ਦੋ ਲੱਖ ਤੋਂ ਜ਼ਿਆਦਾ ਨਵੇਂ ਕੋਰੋਨਾ ਕੇਸ ਆਏ ਹਨ। ਏਨਾ ਹੀ ਨਹੀਂ  ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਪਿਛਲੇ 24 ਘੰਟਿਆਂ ‘ਚ 234692 ਨਵੇਂ ਕੋਰੋਨਾ ਕੇਸ ਆਏ ਤੇ 1341 ਮਰੀਜ਼ਾਂ ਦੀ ਜਾਨ ਚਲੇ ਗਈ।

ਹਾਲਾਂਕਿ 1,23,354 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਵੀਰਵਾਰ 2,17,353 ਨਵੇਂ ਕੇਸ ਆਏ ਸਨ। ਉੱਥੇ ਹੀ ਸਤੰਬਰ ‘ਚ ਸਭ ਤੋਂ ਜ਼ਿਆਦਾ 1290 ਮੌਤਾਂ ਹੋਈਆਂ ਸਨ।

ਜ਼ਰੂਰੀ ਵਸਤੂਆਂ ਤੇ ਸੇਵਾਵਾਂ ਦੀ ਆਵਾਜਾਈ ‘ਚ ਲੱਗੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਕੋਵਿਡ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਇਸ ਦਾ ਨੰਬਰ ਹੈ- 23469900

ਵੀਕੈਂਡ ਕਰਫਿਊ ਦੌਰਾਨ ਤੁਸੀਂ ਰੈਸਟੋਰੈਂਟ ‘ਚ ਬੈਠ ਕੇ ਖਾਣਾ ਨਹੀਂ ਖਾ ਸਕਦੇ। ਪਰ ਬੈਠੇ ਖਾਣੇ ਦੀ ਡਿਲੀਵਰੀ ਕਰਵਾ ਸਕਦੇ ਹੋ। ਜੋ ਸ਼ਖਸ ਵੀਕੈਂਡ ਕਰਫਿਊ ਦੀ ਪਾਲਣਾ ਨਹੀਂ ਕਰੇਗਾ ਉਸ ਖਿਲਾਫ ਡੀਡੀਐਮਏ (Delhi Disaster Management Act)ਤਹਿਤ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ