ਅਬੋਹਰ ਚ ਕਿਸਾਨਾਂ ਨੇ ਭਾਜਪਾ ਆਗੂਆਂ ਖਿਲਾਫ ਕੀਤਾ ਰੋਸ ਪ੍ਰਦਰਸ਼ਨ

Farmers-protest-against-bjp-leaders-in-abohar

ਵਿਧਾਨ ਸਭਾ ਹਲਕਾ ਅਬੋਹਰ ਵਿਖੇ ਕਿਸਾਨਾਂ ਵੱਲੋ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕੀਤਾ ਗਿਆ। ਅਬੋਹਰ ਦੇ ਹੋਟਲ ਸੈਨ-ਨਾਈਟ ਵਿਚ ਬੀਜੇਪੀ ਲੀਡਰਾਂ ਦੀ ਜਿਲਾ ਪੱਧਰੀ ਮੀਟਿੰਗ ਕੀਤੀ ਜਾ ਰਹੀ ਸੀ ਅਤੇ ਕਿਸਾਨ ਹੋਟਲ ਬਾਹਰ ਬੀਜੇਪੀ ਲੀਡਰਾਂ ਦਾ ਵਿਰੋਧ ਕਰਨ ਪਹੁੰਚ ਗਏ।

ਕਿਸਾਨਾਂ ਦਾ ਕਹਿਣਾ ਹੈ ਕਿ ਸਯੁੰਕਤ ਕਿਸਾਨ ਮੋਰਚਾ ਵੱਲੋਂ ਸਾਰੇ ਹੀ ਬੀਜੇਪੀ ਲੀਡਰਾਂ ਦਾ ਘਿਰਾਉ ਕਰਨ ਦੀ ਕਾਲ ਹੈ ਅਤੇ ਜਦ ਤਕ ਕੇੰਦਰ ਦੀ ਬੀਜੇਪੀ ਸਰਕਾਰ ਖੇਤੀ ਕਾਨੂੰਨ ਰਦ ਨਹੀ ਕਰਦੀ ਬੀਜੇਪੀ ਲੀਡਰਾਂ ਦਾ ਹਰ ਥਾ ਘਿਰਾਉ ਕੀਤਾ ਜਾਵੇਗਾ ।

 ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਅਤੇ ਸੁਰੱਖਿਆ ਦੇ ਤਹਿਤ ਪੁਲਿਸ ਵੱਲੋਂ ਬੀਜੇਪੀ ਲੀਡਰਾਂ ਨੂੰ ਉੱਥੋਂ ਕੱਢਿਆ ਗਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ