ਖੇਤੀਬਾੜੀ ਬਿੱਲਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਦਿੱਲੀ ਵਿਚ ਨਿੱਘਾ ਸਵਾਗਤ

farmer protest welcomed in delhi

Farmers bill protest in front of parliament Delhi : ਦਿੱਲੀ ਵਿਚ ਪਾਰਲੀਮੈਂਟ ਸਾਮਣੇ ਪੰਜਾਬ ਵਲੋਂ ਆਏ ਕਿਸਾਨਾਂ ਨੇ ਕੁਝ ਦਿਨਾਂ ਤੋਂ ਹੱਥ ਵਿੱਚ ਤਖਤੀਆਂ ਲੈ ਕੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਦੇ ਸਨਮਾਨ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਵਾਲੇ ਪਾਸੇ ਤੋਂ ਇੱਥੇ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਸਾਨਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ।

ਇਹ ਵੀ ਪੜੋ :ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਗਵਾਈ ਹੇਠ ਕੱਢਿਆ ਜਾਂ ਰਿਹਾ ਵੱਡਾ ਕਿਸਾਨ ਮਾਰਚ 

ਇਸ ਸੰਬੰਧ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਨਮਾਨ ਨਾਲ ਉਨ੍ਹਾਂ ਦਾ ਹੌਂਸਲਾ ਵਧੇਗਾ। ਉਹਨ੍ਹਾਂ ਨੇ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਪਾਰਲੀਮੈਂਟ ਦੇ ਸਾਹਮਣੇ ਧਰਨੇ ‘ਚ ਸ਼ਾਮਲ ਹੋਣ। ਜਿਸ ਨਾਲ ਇਹ ਸੰਗਰਸ਼ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਕੇੰਦਰ ਸਰਕਾਰ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਲਈ ਮਜਬੂਰ ਹੋ ਜਾਨ।