ਪੈਟਰੋਲ-ਡੀਜ਼ਲ ਇੱਕ ਵਾਰ ਫਿਰ ਹੋਣਗੇ ਮਹਿੰਗੇ, ਵਿੱਤ ਮੰਤਰੀ ਸੀਤਾਰਮਨ ਨੇ ਕੀਤਾ ਐਲਾਨ

fuel prices reduced in punjab

ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਮਹਿੰਗੇ ਡੀਜ਼ਲ ਤੇ ਪੈਟਰੋਲ ਕਰਕੇ ਕਾਫੀ ਅਲੋਚਨਾ ਸਹੀ ਸੀ, ਪਰ ਹੁਣ ਦੂਜੀ ਵਾਰ ਸੱਤਾ ਵਿੱਚ ਆਉਣ ਮਗਰੋਂ ਵੀ ਮੋਦੀ ਸਰਕਾਰ ਉਸੇ ਰਾਹੇ ਪੈ ਗਈ ਹੈ। ਮੋਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ‘ਤੇ ਟੈਕਸ ਵਧਾਉਣ ਦਾ ਫੈਸਲਾ ਲਿਆ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ ਫਿਰ ਤੋਂ ਵਧਣਗੀਆਂ।

ਇਹ ਵੀ ਪੜ੍ਹੋ : ਕਿਸਾਨਾਂ ਲਈ ਖੁਸ਼ਖਬਰੀ, ਮੋਦੀ ਸਰਕਾਰ ਨੇ ਵਧਾਇਆ ਝੋਨੇ ਦਾ ਭਾਅ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਪੈਟਰੋਲ ਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਧਾਈ ਜਾਵੇਗੀ ਅਤੇ ਇਸ ਦੇ ਨਾਲ ਹੀ ਸੜਕ ਤੇ ਬੁਨਿਆਦੀ ਢਾਂਚਾ ਸੈੱਸ ਵੀ ਲਾਇਆ ਜਾਵੇਗਾ। ਡਿਊਟੀ ਤੇ ਸੈੱਸ ਵਾਧੇ ਨਾਲ ਤੇਲ ਦੀਆਂ ਕੀਮਤਾਂ ਇੱਕ-ਇੱਕ ਰੁਪਏ ਫੀ ਲੀਟਰ ਵੱਧ ਜਾਣਗੀਆਂ, ਯਾਨੀ ਕਿ ਕੁੱਲ ਵਾਧਾ ਦੋ ਰੁਪਏ ਪ੍ਰਤੀ ਲੀਟਰ ਹੋਵੇਗਾ।

Source:AbpSanjha