ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਸਖ਼ਤੀ ਜਾਰੀ, 48 ਘੰਟਿਆਂ ‘ਚ ਸੋਸ਼ਲ ਮੀਡੀਆ ਤੋਂ ਹਟਾਈਆਂ 500 ਪੋਸਟਾਂ

Election Commission of India

ਲੋਕ ਸਭਾ ਚੋਣਾਂ 2019 ਨੂੰ ਲੈ ਕੇ ਚੋਣ ਕਮਿਸ਼ਨ ਕਾਫੀ ਸਖ਼ਤੀ ਨਾਲ ਕੰਮ ਕਰ ਰਿਹਾ ਹੈ। ਚੋਣ ਕਮਿਸ਼ਨ ਦੇ ਕਹਿਣ ‘ਤੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਜਿਵੇਂ ਟਵਿਟਰ, ਵ੍ਹੱਸਟਐਪ ਤੇ ਫੇਸਬੁੱਕ ਨੇ ਕੁੱਲ 500 ਪੋਸਟਾਂ ਨੂੰ ਹਟਾ ਦਿੱਤਾ। ਇਸ ‘ਚ ਇਸ਼ਤਿਹਾਰ ਵਾਲੇ ਪੇਜ਼ ਤੇ ਕਈ ਅਜਿਹੇ ਕੰਟੈਂਟ ਵਾਲੇ ਪੇਜ਼ ਸ਼ਾਮਲ ਹਨ ਜਿਨ੍ਹਾਂ ਨੂੰ ਵੀਰਵਾਰ ਨੂੰ ਹਟਾ ਦਿੱਤਾ ਗਿਆ।

ਚੋਣ ਕਮਿਸ਼ਨ ਤੇ ਸੋਸ਼ਲ ਮੀਡੀਆ ਗਰੁੱਪਾਂ ਨੇ ਮਾਰਚ ‘ਚ ਵਾਲੈਂਟ੍ਰੀ ਕੋਡ ਆਫ ਐਥਿਕਸ ‘ਤੇ ਸਾਈਨ ਕੀਤੇ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਇਹ ਕਿਹਾ ਗਿਆ ਕਿ 48 ਘੰਟਿਆਂ ਦੇ ਵਿਰਾਮ ਤੋਂ ਬਾਅਦ 3 ਘੰਟੇ ਦੇ ਅੰਦਰ ਸਾਰੇ ਪੋਸਟ ਹਟਾ ਦਿੱਤੇ ਜਾਣ।

ਇਹ ਵੀ ਪੜ੍ਹੋ : ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਮੁੜ ਬਹਾਲੀ ਲਈ ਚੋਣ ਕਮਿਸ਼ਨ ਕੋਲ ਪਹੁੰਚੇ ਗੋਲ਼ੀਕਾਂਡ ਮਾਮਲੇ ਦੇ ਪੀੜਤ ਪਰਿਵਾਰ

ਚੋਣ ਕਮਿਸ਼ਨ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਪਿਛਲੇ 48 ਘੰਟਿਆਂ ‘ਚ ਕੁੱਲ 468 ਪੋਸਟਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ‘ਚ ਐਮਸੀਸੀ ਤੇ ਵੋਟਰਾਂ ਦੀ ਗਲਤ ਜਾਣਕਾਰੀ ਸੀ। ਇਨ੍ਹਾਂ ‘ਚ ਸਿਰਫ 32 ਇਸ਼ਤਿਹਾਰ ਤੇਲੰਗਾਨਾ ਤੋਂ ਹਟਾਏ ਗਏ। ਜਦਕਿ 7 ਇਸ਼ਤਿਹਾਰ ਤੇ ਦੋ ਪੋਸਟਾਂ ਨੂੰ ਲੈ ਕੇ ਰਿਪੋਰਟ ਕੀਤਾ ਗਿਆ।

Source:AbpSanjha