ਈਦ ਵਾਲੇ ਦਿਨ ਵੀ ਜੰਮੂ ਅਤੇ ਕਸ਼ਮੀਰ ਵਿੱਚ ਧਾਰਾ 144 ਲਾਗੂ

eid-security-alert-issued-in-jammu-and-kashmir

ਭਾਰਤ ਵਿੱਚ ਹਰ ਇਕ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਅਤੇ ਰਲ ਮਿਲ ਕੇ ਮਨਾਇਆ ਜਾਂਦਾ ਹੈ। ਅੱਜ ਈਦ ਦੇ ਤਿਉਹਾਰ ਨੂੰ ਚਾਰੇ ਪਾਸੇ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਜੰਮੂ ਅਤੇ ਕਸ਼ਮੀਰ ਵਿੱਚ ਵੀ ਇਸ ਤਿਉਹਾਰ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਬਹੁਤ ਜਿਆਦਾ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਈਦ ਦੇ ਤਿਉਹਾਰ ਨੂੰ ਦੇਖਦੇ ਹੋਏ 300 ਦੇ ਕਰੀਬ ਟੈਲੀਫੋਨ ਬੂਥ ਲਗਵਾਏ ਗਏ ਹਨ ਤਾਂ ਜੋ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਈਦ ਦੀ ਮੁਬਾਰਕਵਾਦ ਦੇ ਸਕਣ।

ਜਾਣਕਾਰੀ ਅਨੁਸਾਰ ਈਦ ਦੇ ਤਿਓਹਾਰ ਤੋਂ ਪਹਿਲਾਂ ਇਥੇ ਪ੍ਰਸ਼ਾਸਨ ਵਲੋਂ ਲਾਗੂ ਧਾਰਾ 144 ਵਿੱਚ ਥੋੜੀ ਢਿੱਲ ਕੀਤੀ ਗਈ ਸੀ, ਤਾਂ ਜੋ ਲੋਕ ਈਦ ਦੇ ਤਿਉਹਾਰ ਲਈ ਆਪਣੀ ਖ਼ਰੀਦਦਾਰੀ ਕਰ ਸਕਣ। ਇਸ ਦੌਰਾਨ ਬਾਜ਼ਾਰ ਖ਼ੂਬ ਸਜਾਏ ਗਏ ਸਨ। ਬਾਜ਼ਾਰ ਵਿੱਚ ਚਾਰੇ ਪਾਸੇ ਚਹਿਲ-ਪਹਿਲ ਵੀ ਦਿਖਾਈ ਦਿੱਤੀ। ਪਰ ਪ੍ਰਸ਼ਾਸਨ ਵੱਲੋਂ ਕੱਲ੍ਹ ਦੁਪਹਿਰ ਤੋਂ ਬਾਅਦ ਸਥਿਤੀ ਖ਼ਰਾਬ ਹੋਣ ਦੇ ਡਰ ਵਿੱਚ ਇੱਥੇ ਫਿਰ ਤੋਂ ਧਾਰਾ 144 ਨੂੰ ਲਾਗੂ ਕੀਤਾ ਗਿਆ।

ਇਹ ਵੀ ਪੜ੍ਹੋ: Man vs Wild ਦੇ ਸੂਤਰਧਾਰ ਬੀਅਰ ਗ੍ਰਿਲਜ਼ ਨੇ ਖੋਲ੍ਹੇ ਪੀਐਮ ਮੋਦੀ ਦੇ ਕਈ ਰਾਜ਼..!

ਦੱਸ ਦੇਈਏ ਕਿ ਇਹ ਈਦ ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਦੇ ਹਟਣ ਤੋਂ ਬਾਅਦ ਪਹਿਲੀ ਈਦ ਹੈ। ਭਾਰਤ ਸਰਕਾਰ ਵਲੋਂ ਈਦ ਦੇ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਣ ਦੇ ਪੂਰੇ ਠੋਸ ਪ੍ਰਬੰਧ ਕੀਤੇ ਗਏ ਹਨ। ਲੋਕਾਂ ਨੂੰ ਅੱਜ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਬਕਰੀਦ ‘ਤੇ 2 ਲੱਖ 50 ਹਜ਼ਾਰ ਭੇਡਾਂ ਅਤੇ ਬੱਕਰੀਆਂ ਬਲੀਦਾਨ ਲਈ ਉਪਲੱਬਧ ਕਰਵਾਈਆਂ ਗਈਆਂ ਹਨ।