ਖਾਣ ਵਾਲੇ ਤੇਲ 20 ਪ੍ਰਤੀਸ਼ਤ ਸਸਤੇ ਹੋਏ , ਕੇਂਦਰ ਸਰਕਾਰ ਨੇ ਵੱਡਾ ਦਾਅਵਾ ਕੀਤਾ

Edible oils become 20 percent cheaper

ਸਰਕਾਰ ਦਾ ਕਹਿਣਾ ਹੈ ਕਿ ਖਾਣ ਵਾਲੇ ਤੇਲ 20 ਪ੍ਰਤੀਸ਼ਤ ਸਸਤੇ ਹੋਏ ਹਨ। ਕੇਂਦਰ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਖ਼ੁਰਾਕੀ ਤੇਲ ਦੀਆਂ ਕੀਮਤਾਂ ਵਿੱਚ ਕਮੀ ਦਾ ਦਾਅਵਾ ਕੀਤਾ ਹੈ।

ਮੰਤਰਾਲੇ ਅਨੁਸਾਰ, 7 ਮਈ 2021 ਨੂੰ ਪਾਮ ਤੇਲ ਦੀ ਕੀਮਤ 142 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ 19% ਘੱਟ ਕੇ 115 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ।

ਤੇਲ ਦੀ ਕੀਮਤ 5 ਮਈ 2021 ਨੂੰ 188 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ 16 ਪ੍ਰਤੀਸ਼ਤ ਘਟ ਕੇ 157 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। 20 ਮਈ 2021 ਨੂੰ ਸੋਇਆ ਤੇਲ ਦੀ ਕੀਮਤ 162 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜੋ ਹੁਣ ਮੁੰਬਈ ਵਿੱਚ 15 ਫੀਸਦ ਘਟ ਕੇ 138 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ