Delhi Violence: ਉੱਤਰ-ਪੂਰਬੀ ਦਿੱਲੀ ਵਿਚ ਤਣਾਅ, ਹੁਣ ਤੱਕ 7 ਲੋਕਾਂ ਦੀ ਮੌਤ

delhi-violence-jaffrabad-maujpur-babarpur-gokulpuri-metro-closed-death-toll

Delhi Violence: ਸਿਟੀਜ਼ਨਸ਼ਿਪ ਸੋਧ ਐਕਟ (CAA) ਨਾਲ ਸ਼ੁਰੂ ਹੋਇਆ ਇਹ ਹੰਗਾਮਾ ਹੁਣ ਉੱਤਰ ਪੂਰਬੀ ਦਿੱਲੀ ਵਿਚ ਇਕ ਖ਼ਤਰਨਾਕ ਮੋੜ ਲੈ ਰਿਹਾ ਹੈ। ਉੱਤਰ-ਪੂਰਬੀ ਦਿੱਲੀ ਵਿੱਚ ਸੋਮਵਾਰ ਨੂੰ ਹਿੰਸਾ ਹੋਈ। ਮੰਗਲਵਾਰ ਨੂੰ ਮੌਜਪੁਰ ਅਤੇ ਬ੍ਰਹਮਪੁਰੀ ਖੇਤਰ ਵਿਚ ਪੱਥਰਬਾਜ਼ੀ ਸ਼ੁਰੂ ਹੋ ਗਈ। ਦਿੱਲੀ ਹਿੰਸਾ ਵਿਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿਚ ਹੈੱਡ ਕਾਂਸਟੇਬਲ ਰਤਨ ਲਾਲ ਵੀ ਸ਼ਾਮਲ ਹਨ, ਨਾਲ ਹੀ, 100 ਤੋਂ ਵੱਧ ਲੋਕ ਜ਼ਖਮੀ ਹਨ।

ਮੰਗਲਵਾਰ ਸਵੇਰੇ ਵੀ ਸਥਿਤੀ ਤਣਾਅਪੂਰਨ ਹੈ। ਸਵੇਰੇ ਪੰਜ ਮੋਟਰਸਾਈਕਲਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਮੌਕੇ ‘ਤੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਹਨ। ਸਵੇਰੇ ਦੇਰ ਸ਼ਾਮ ਮੌਜਪੁਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਅੱਗ ਬੁਝਾਉਣ ਦੀਆਂ 45 ਕਾਲਾਂ ਆਈਆਂ, ਅੱਗ ਬਝਾਉਣ ਵਾਲੀ ਇਕ ਗੱਡੀ ਦੇ ਉੱਤੇ ਪਥਰਾਅ ਕੀਤਾ ਗਿਆ ਅਤੇ ਇਕ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਵਿਚ ਤਿੰਨ ਫਾਇਰਮੈਨ ਜ਼ਖਮੀ ਹੋਏ ਹਨ।

ਜਾਫਰਾਬਾਦ, ਮੌਜਪੁਰ-ਬਾਬਰਪੁਰ, ਗੋਕੁਲਪੁਰੀ, ਜੋਹਰੀ ਐਨਕਲੇਵ ਅਤੇ ਸ਼ਿਵ ਵਿਹਾਰ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਪੂਰੇ ਖੇਤਰ ਵਿਚ ਧਾਰਾ 144 ਲਾਗੂ ਕੀਤੀ ਗਈ ਹੈ। ਇਸ ਦੇ ਨਾਲ ਹੀ ਅੱਜ ਉੱਤਰ ਪੂਰਬੀ ਦਿੱਲੀ ਦੇ ਸਾਰੇ ਸਕੂਲ ਬੰਦ ਹਨ। 144 ਧਾਰਾ ਨੂੰ ਲਾਗੂ ਕੀਤਾ ਗਿਆ ਹੈ। ਪੂਰੇ ਖੇਤਰ ਵਿੱਚ ਪੁਲਿਸ ਫੋਰਸ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਦਿੱਲੀ ਨਾਲ ਲੱਗਦੇ ਹੋਰ ਰਾਜਾਂ ਨੂੰ ਹਾਈ ਅਲਰਟ ‘ਤੇ ਪਾ ਦਿੱਤਾ ਗਿਆ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ