Corona in Delhi: ਦੇਸ਼ ਭਰ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ Corona ਦਾ ਕਹਿਰ, ਦਿੱਲੀ ਵਿੱਚ 47 ਸਾਲਾਂ ਹੈੱਡ ਕਾਂਸਟੇਬਲ ਦੀ ਹੋਈ Corona ਨਾਲ ਮੌਤ

delhi-police-head-constable-died-due-to-corona
Corona in Delhi: ਦਿੱਲੀ ਪੁਲਸ ਦੇ 47 ਸਾਲਾ ਇਕ ਹੈੱਡ ਕਾਂਸਟੇਬਲ ਦੀ ਐਤਵਾਰ ਨੂੰ ਕੋਵਿਡ-19 ਦੇ ਕਾਰਨ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲਲਿਤ ਕੁਮਾਰ ਦਿੱਲੀ ਹਥਿਆਰਬੰਦ ਪੁਲਸ (ਡੀ. ਏ. ਪੀ.) ਦੀ ਚੌਥੀ ਬਟਾਲੀਅਨ ‘ਚ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਾਇਰਸ ਦੇ ਹੱਲਕੇ ਲੱਛਣ ਤੋਂ ਬਾਅਦ ਜੀ. ਟੀ. ਬੀ. ਹਸਪਤਾਲ ‘ਚ ਬੁੱਧਵਾਰ ਨੂੰ ਹੈੱਡ ਕਾਂਸਟੇਬਲ ਦੀ ਕੋਵਿਡ-19 ਜਾਂਚ ਕੀਤੀ ਗਈ ਸੀ।

ਇਹ ਵੀ ਪੜ੍ਹੋ: Petrol Diesel News: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਛੂਹਿਆ ਅਸਮਾਨ, 16ਵੇਂ ਦਿਨ ਵੀ ਕੀਮਤਾਂ ਵਿੱਚ ਆਈ ਤੇਜ਼ੀ

ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਰਿਪੋਰਟ ਆਉਣ ‘ਤੇ ਕੁਮਾਰ ਨੂੰ ਪਾਜ਼ੇਟਿਵ ਪਾਇਆ ਗਿਆ ਤੇ ਉਸ ਨੂੰ ਉਸੇ ਦਿਨ ਪੰਚਸ਼ੀਲ ਹਸਪਤਾਲ ਲਿਆਂਦਾ ਗਿਆ। ਜਦੋਂ ਬੁਖਾਰ ਤੇ ਸਾਹ ਦੀ ਹਾਲਤ ‘ਚ ਉਸਦੀ ਸਿਹਤ ਵਿਗੜ ਗਈ ਸੀ ਤਾਂ ਅਗਲੇ ਦਿਨ ਹਸਪਤਾਲ ‘ਚ ਉਸਦੀ ਮੌਤ ਹੋ ਗਈ। ਹੁਣ ਤੱਕ ਕੋਵਿਡ-19 ਦੇ ਕਾਰਨ ਦਿੱਲੀ ਪੁਲਸ ਦੇ 9 ਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ 800 ਤੋਂ ਜ਼ਿਆਦਾ ਜਵਾਨ ਵਾਇਰਸ ਨਾਲ ਪਾਜ਼ੇਟਿਵ ਹੋਏ ਹਨ। ਦਿੱਲੀ ਪੁਲਸ ਦੇ 200 ਤੋਂ ਜ਼ਿਆਦਾ ਜਵਾਨ ਕੋਰੋਨਾ ਤੋਂ ਹੁਣ ਤੱਕ ਠੀਕ ਹੋ ਚੁੱਕੇ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ