Delhi News: ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਲਈ ਦਿੱਲੀ ਸਰਕਾਰ ਨੇ ਜਾਰੀ ਕੀਤੀਆਂ ਸ਼ਖਤ ਹਦਾਇਤਾਂ

delhi-government-new-guidelines-for-domestic-flights

Delhi News: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ‘ਚ ਲਾਗੂ ਲਾਕਡਾਉਨ ਦੇ ਕਾਰਨ ਦੋ ਮਹੀਨੇ ਤੱਕ ਮੁਲਤਵੀ ਰਹਿਣ ਤੋਂ ਬਾਅਦ ਦੇਸ਼ ਵਿਚ ਘਰੇਲੂ ਯਾਤਰੀ ਉਡਾਣ ਸੇਵਾ ਫਿਰ ਸ਼ੁਰੂ ਹੋ ਗਈ ਹੈ। ਹੁਣ ਦਿੱਲੀ ਸਰਕਾਰ ਨੇ ਵੀ ਹਵਾਈ ਸਫਰ ਕਰਨ ਵਾਲਿਆਂ ਲਈ ਨਵੀਂਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਹਨ। ਜਿਸ ਦੇ ਤਹਿਤ ਘਰੇਲੂ ਉਡਾਣਾਂ, ਟ੍ਰੇਨ ਅਤੇ ਸੂਬੇ ਦੇ ਅੰਦਰ ਬਸ ਯਾਤਰੀਆਂ ਨੂੰ ਆਰੋਗਿਯ ਸੇਤੂ ਐਪ ਡਾਉਨਲੋਡ ਕਰਨ, ਮਾਸਕ ਲਗਾਉਣ ਅਤੇ ਹੈਂਡ ਸੈਨੇਟਾਈਜ਼ਰ ਲੈ ਕੇ ਚਲਣ ਨੂੰ ਕਿਹਾ ਗਿਆ ਹੈ।

delhi-government-new-guidelines-for-domestic-flights

ਦੋ ਮਹੀਨੇ ਦੇ ਵਕਫੇ ਮਗਰੋਂ ਸੋਮਵਾਰ ਤੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਉਡਾਣਾਂ ਨਾਲ ਦਿੱਲੀ ਆਉਣ ਵਾਲੇ ਯਾਤਰੀਆਂ ‘ਚ ਲੱਛਣ ਨਾਲ ਮਿਲਣ ‘ਤੇ ਉਨ੍ਹਾਂ ਨੂੰ ਸਰਕਾਰੀ ਜਾਂ ਭੁਗਤਾਨ ਵਾਲੇ ਆਈਸੋਲੇਟ ਕੇਂਦਰਾਂ ਵਿਚ ਨਹੀਂ ਰੱਖਿਆ ਜਾਵੇਗਾ। ਆਪਣੇ ਆਦੇਸ਼ ਵਿਚ ਦਿੱਲੀ ਸਰਕਾਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ