ਸੰਘਣੀ ਧੁੰਦ ਨੇ ਲਾਈ ਜਹਾਜ਼ਾਂ ਨੂੰ ਬ੍ਰੇਕ, ਪਹਾੜਾਂ ‘ਚ ਪਾਰਾ ਜ਼ੀਰੋ ਤੋਂ ਵੀ ਹੇਠਾਂ

delhi igi airport

ਨਵੀਂ ਦਿੱਲੀ: ਵੀਰਵਾਰ ਦੀ ਸਵੇਰ ਦਿੱਲੀ ‘ਚ ਸੰਘਣੀ ਧੁੰਦ ਛਾਈ ਰਹੀ। ਇਸ ਕਰਕੇ ਇੱਥੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸਵੇਰ 7:30 ਤਕ ਕੋਈ ਫਲਾਈਟ ਉਡਾਣ ਨਹੀਂ ਭਰ ਸਕੀ। ਇੱਥੇ ਆਉਣ ਵਾਲੇ ਤਿੰਨ ਜਹਾਜ਼ਾਂ ਦਾ ਰਾਹ ਵੀ ਬਦਲਣਾ ਪਿਆ। ਉਧਰ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ‘ਚ ਬੁੱਧਵਾਰ ਨੂੰ ਸਾਲ ਦੀ ਪਹਿਲੀ ਬਰਫਬਾਰੀ ਹੋਈ। ਇਸ ਕਰਕੇ ਮੈਦਾਨੀ ਇਲਾਕਿਆਂ ‘ਚ ਠੰਢ ਵਧਣ ਦੇ ਅਸਾਰ ਹਨ।

ਸੈਲਾਨੀ ਖੇਤਰ ਗੁਲਮਰਗ ‘ਚ ਸਵੇਰੇ 8.8 ਮਿਮੀ ਤੇ ਕੁਪਵਾੜਾ ‘ਚ 7.4 ਮਿਮੀ ਬਰਫ ਪਈ। ਇਸ ਦਾ ਅਸਰ ਇਹ ਹੋਇਆ ਕਿ ਸ੍ਰੀਨਗਰ ਦਾ ਪਾਰਾ 4.2 ਡਿਗਰੀ ਤੋਂ ਘਟ ਕੇ 0 ਡਿਗਰੀ ‘ਤੇ ਆ ਗਿਆ। ਕਾਰਗਿਲ ‘ਚ ਤਾਪਮਾਨ ਮਨਫੀ 12.4 ਡਿਗਰੀ ਸੈਲਸੀਅਸ ‘ਤੇ ਆ ਚੁੱਕਿਆ ਹੈ। ਓਡੀਸਾ ‘ਚ ਵੀ 10 ਥਾਂਵਾਂ ‘ਤੇ ਤਾਪਮਾਨ 10 ਡਿਗਰੀ ਤੋਂ ਹੇਠ ਦਰਜ ਕੀਤਾ ਗਿਆ ਹੈ।

ਕਸ਼ਮੀਰ ਦੇ ਕਈ ਖੇਤਰਾਂ ‘ਚ ਅਗਲੇ 48 ਘੰਟਿਆਂ ਵਿੱਚ ਮੌਸਮ ਵਿਭਾਗ ਨੇ ਬਰਫੀਲੇ ਤੁਫਾਨ ਦੀ ਚੇਤਾਵਨੀ ਦਿੱਤੀ ਹੈ। ਜਦਕਿ ਹਿਮਾਚਰ ਦੇ ਖੇਤਰਾਂ ‘ਚ ਬਰਫਬਾਰੀ ਤੇ ਮੀਂਹ ਦੇ ਅਸਾਰ ਹਨ। ਇਸ ਦੇ ਨਾਲ ਦਿੱਲੀ ਸਮੇਤ ਦੇਸ਼ ਦੇ 12 ਮੈਦਾਨੀ ਖੇਤਰਾਂ ‘ਚ ਸੀਤ ਲਹਿਰ ਸ਼ੁਰੂ ਹੋ ਜਾਵੇਗੀ ਤੇ ਇਸ ਹਫਤੇ ਬਾਰਸ਼ ਹੋਣ ਦੀ ਵੀ ਪੂਰੀ ਸੰਭਾਵਨਾ ਹੈ।

Source:AbpSanjha