Corona Vaccine Updates News: Corona Vaccine ਦੇ ਦੂਜੇ ਅਤੇ ਤੀਜੇ ਪੜਾਅ ਦੇ ਮਨੁੱਖੀ ਟਰਾਇਲ ਨੂੰ ਮਿਲੀ ਮਨਜੂਰੀ

dcgi-allows-second-third-stage-human-trials-of-corona-vaccine

Corona Vaccine Updates News:ਭਾਰਤੀ ਦਵਾਈ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਨੇ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਕੋਵਿਡ-19 ਟੀਕੇ (ਵੈਕਸੀਨ) ਦੇ ਦੇਸ਼ ‘ਚ ਦੂਜੇ ਅਤੇ ਤੀਜੇ ਪੜਾਅ ਦੇ ਮਨੁੱਖੀ ਪਰੀਖਣ ਲਈ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ. ਆਈ. ਆਈ.) ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਐੱਸ. ਆਈ. ਆਈ. ਨੂੰ ਇਹ ਮਨਜ਼ੂਰੀ ਦਵਾਈ ਕੰਟਰੋਲਰ ਜਨਰਲ ਡਾ. ਵੀ. ਜੀ. ਸੋਮਾਨੀ ਨੇ ਐਤਵਾਰ ਦੇਰ ਰਾਤ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਵਿਡ-19 ਦੇ ਵਿਸ਼ੇ ਮਾਹਰ ਕਮੇਟੀ (ਐੱਸ. ਈ. ਸੀ.) ਦੀਆਂ ਸਿਫਾਰਸ਼ਾਂ ‘ਤੇ ਸੋਚ ਵਿਚਾਰ ਕੀਤਾ।

ਇਹ ਵੀ ਪੜ੍ਹੋ: LPG Gas News: ਅਗਸਤ ਮਹੀਨੇ ਵਿੱਚ LPG Gas ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਨੂੰ ਮਿਲੀ ਰਾਹਤ

ਇਕ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਨੂੰ ਤੀਜੇ ਪੜਾਅ ਦੇ ਕਲੀਨਿਕਲ ਟਰਾਇਲ ਤੋਂ ਪਹਿਲਾਂ ਸੁਰੱਖਿਆ ਸੰਬੰਧੀ ਉਹ ਡਾਟਾ ਕੇਂਦਰੀ ਦਵਾਈ ਸਟੈਂਡਰਡ ਕੰਟਰੋਲ ਸੰਗਠਨ (ਸੀ. ਡੀ. ਐੱਸ. ਸੀ. ਓ.) ਕੋਲ ਜਮ੍ਹਾਂ ਕਰਨਾ ਹੋਵੇਗਾ, ਜਿਸ ਦਾ ਮੁਲਾਂਕਣ ਡਾਟਾ ਸੁਰੱਖਿਆ ਨਿਗਰਾਨੀ ਬੋਰਡ (ਡੀ. ਐੱਸ. ਐੱਮ. ਬੀ.) ਨੇ ਕੀਤਾ ਹੋਵੇ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਟਰਾਇਲ ਦੀ ਰੂਪ-ਰੇਖਾ ਮੁਤਾਬਕ ਟਰਾਇਲ ‘ਚ ਸ਼ਾਮਲ ਹਰ ਵਿਅਕਤੀ ਨੂੰ 4 ਹਫ਼ਤੇ ਦੇ ਅੰਦਰ ਦੋ ਡੋਜ਼ ਦਿੱਤੇ ਜਾਣਗੇ (ਭਾਵ ਕਿ ਪਹਿਲੇ ਡੋਜ਼ ਦੇ 29ਵੇਂ ਦਿਨ ਦੂਜਾ ਡੋਜ਼ ਦਿੱਤਾ ਜਾਵੇਗਾ)। ਇਸ ਤੋਂ ਬਾਅਦ ਤੈਅ ਅੰਤਰਾਲ ‘ਤੇ ਸੁਰੱਖਿਆ ਅਤੇ ਇਮਯੂਨੋਜੈਨਸਿਟੀ ਦਾ ਮੁਲਾਂਕਣ ਕੀਤਾ ਜਾਵੇਗਾ।

dcgi-allows-second-third-stage-human-trials-of-corona-vaccine

ਅਧਿਕਾਰੀਆਂ ਨੇ ਦੱਸਿਆ ਕਿ ਸੀ. ਡੀ. ਐੱਸ. ਸੀ. ਓ. ਦੇ ਮਾਹਰ ਪੈਨਲ ਨੇ ਪਹਿਲੇ ਅਤੇ ਦੂਜੇ ਪੜਾਅ ਦੇ ਪਰੀਖਣ ਤੋਂ ਮਿਲੇ ਡਾਟਾ ‘ਤੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ ‘ਕੋਵਿਸ਼ਿਲਡ’ ਦੇ ਭਾਰਤ ਵਿਚ ਸਿਹਤਮੰਦ ਬਾਲਗਾਂ ‘ਤੇ ਦੂਜੇ ਅਤੇ ਤੀਜੇ ਪੜਾਅ ਦੇ ਪਰੀਖਣ ਦੀ ਮਨਜ਼ੂਰੀ ਦਿੱਤੀ। ਆਕਸਫੋਰਡ ਵਲੋਂ ਵਿਕਸਿਤ ਇਸ ਟੀਕੇ ਦੇ ਦੂਜੇ ਅਤੇ ਤੀਜੇ ਪੜਾਅ ਦਾ ਪਰੀਖਣ ਅਜੇ ਬ੍ਰਿਟੇਨ ‘ਚ ਚੱਲ ਰਿਹਾ ਹੈ। ਤੀਜੇ ਪੜਾਅ ਦਾ ਪਰੀਖਣ ਬ੍ਰਾਜ਼ੀਲ ਵਿਚ ਅਤੇ ਪਹਿਲੇ ਤੇ ਦੂਜੇ ਪੜਾਅ ਦਾ ਪਰੀਖਣ ਦੱਖਣੀ ਅਫ਼ਰੀਕਾ ਵਿਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ: BS4 Vehicles News: ਪੁਰਾਣੇ ਵਾਹਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਲਿਆ ਵੱਡਾ ਫੈਸਲਾ, BS4 ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਪਾਬੰਦੀ

ਭਾਰਤ ਵਿਚ ਦੂਜੇ ਅਤੇ ਤੀਜੇ ਪੜਾਅ ਦੇ ਪਰੀਖਣ ਲਈ ਐੱਸ. ਆਈ. ਆਈ. ਦੀ ਬੇਨਤੀ ‘ਤੇ ਵਿਚਾਰ ਕਰਨ ਤੋਂ ਬਾਅਦ ਐੱਸ. ਈ. ਸੀ. ਨੇ 28 ਜੁਲਾਈ ਨੂੰ ਇਸ ਸੰਬੰਧ ‘ਚ ਕੁਝ ਹੋਰ ਜਾਣਕਾਰੀ ਮੰਗੀ ਸੀ ਅਤੇ ਪ੍ਰੋਟੋਕਾਲ ‘ਚ ਸ਼ੋਧ ਕਰਨ ਨੂੰ ਕਿਹਾ ਸੀ। ਐੱਸ. ਆਈ. ਆਈ. ਨੇ ਸ਼ੋਧ ਪ੍ਰਸਤਾਵ ਬੁੱਧਵਾਰ ਨੂੰ ਜਮ੍ਹਾਂ ਕਰਵਾ ਦਿੱਤਾ। ਪੈਨਲ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕਲੀਨਿਕਲ ਟਰਾਇਲ ਲਈ ਥਾਂ ਦੀ ਚੋਣ ਪੂਰੀ ਦੇਸ਼ ਭਰ ਤੋਂ ਕੀਤੀ ਜਾਵੇਗੀ।

National News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ