ਕੋਵਿਡ -19 ਦੀ ਸਥਿਤੀ ਦਿੱਲੀ ਵਿੱਚ ਸਭ ਤੋਂ ਮਾੜੀ ਹੈ, ਸਸਕਾਰ ਦੀਆਂ ਅੰਤਿਮ ਰਸਮਾਂ ਨੂੰ ਪੂਰਾ ਕਰਨ ਲਈ ਗੁਰਦੁਆਰੇ ਵਿੱਚ ਭੀੜ

Covid -19 situation worst in delhi

ਦਿੱਲੀ ਦੇ ਉੱਤਰੀ ਖੇਤਰ ਵਿੱਚ ਸਥਿਤ ਗੁਰਦੁਆਰਾ ਮਜਨੂੰ ਕਾ ਟਿੱਲਾ ਪਿੱਛੋਂ ਲੰਘਦੀ ਯਮੁਨਾ ਨਦੀ ਵਿੱਚ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਲੋਕਾਂ ਦੀ ਕਤਾਰ ਲੱਗਣ ਲੱਗ ਪਈ ਹੈ।

ਕੋਰੋਨਾ ਦੇ ਕਹਿਰ ਨਾਲ ਹਾਲਾਤ ਵਿਸਫੋਟਕ ਹੋ ਰਹੇ ਹਨ। ਮੌਤਾਂ ਦੀ ਗਿਣਤੀ ਇੰਨੀ ਵਧ ਗਈ ਹੈ ਕਿ ਲੋਕਾਂ ਦੇ ਸਸਕਾਰ ਕਰਨ ਲਈ ਥਾਂ ਨਹੀਂ ਮਿਲ ਰਹੀ।

ਦਿੱਲੀ ਵਿੱਚ ਲੌਕਡਾਊਨ ਹੈ ਤੇ ਹੋਰ ਸੂਬਿਆਂ ਵਿੱਚ ਵੀ ਆਵਾਜਾਈ ਲਈ ਪਾਬੰਦੀਆਂ ਹੋਣ ਕਰਕੇ ਹੁਣ ਦਿੱਲੀ ਦੇ ਪਰਿਵਾਰਾਂ ਵੱਲੋਂ ਆਪਣੇ ਵਿਛੜਿਆਂ ਦੇ ਫੁੱਲ ਤੇ ਸਿਵਿਆਂ ਦੀ ਸੁਆਹ ਗੁਰਦੁਆਰੇ ਦੇ ਪਿਛਲੇ ਪਾਸਿਓਂ ਬਾਹਰਵਾਰ ਜਾਂਦੇ ਰਸਤੇ ਤੋਂ ਯਮੁਨਾ ਨਦੀ ਵਿੱਚ ਪ੍ਰਵਾਹ ਕੀਤੀ ਜਾ ਰਹੀ ਹੈ।

ਪਰਿਵਾਰਾਂ ਵੱਲੋਂ ਆਮ ਹਾਲਾਤ ਵਿੱਚ ਗੜ੍ਹਮੁਕਤੇਸ਼ਵਰ (ਉੱਤਰ ਪ੍ਰਦੇਸ਼) ਜਾਂ ਹਰਿਦੁਆਰ ਜਾ ਕੇ ਅਸਥੀਆਂ ਪ੍ਰਵਾਹ ਕੀਤੀਆਂ ਜਾਂਦੀਆਂ ਹਨ।

ਦਿੱਲੀ ਵਿੱਚ ਰੋਜ਼ਾਨਾ 400 ਤੋਂ ਵੱਧ ਮੌਤਾਂ ਕਰੋਨਾ ਕਾਰਨ ਹੋ ਰਹੀਆਂ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ