Counterfeit liquor News: Lockdown ਦੌਰਾਨ ਵਿਦੇਸ਼ੀ ਸ਼ਰਾਬ ਦੇ ਨਾਂ ‘ਤੇ ਵੇਚੀ ਗਈ ਨਕਲੀ ਦਾਰ, ਈਡੀ ਜਲਦ ਲਵੇਗੀ ਐਕਸ਼ਨ

counterfeit-liquor-sold-to-punjabis-in-lockdown
Counterfeit liquor News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਜਲਦੀ ਹੀ ਕਰੋੜਾਂ ਰੁਪਏ ਦੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਖਿਲਾਫ ਕਾਰਵਾਈ ਕਰਨ ਜਾ ਰਹੀ ਹੈ। ਇਸ ਮਾਮਲੇ ਵਿੱਚ ਈਡੀ ਨੂੰ ਅਹਿਮ ਜਾਣਕਾਰੀ ਮਿਲੀ ਸੀ ਕਿ ਕੋਰੋਨਾ ਸੰਕਟ ਦੇ ਸ਼ੁਰੂਆਤੀ ਸਮੇਂ ਦੌਰਾਨ ਇਸ ਵਪਾਰੀ ਨੇ ਪੰਜਾਬ-ਹਰਿਆਣਾ ਵਿੱਚ ਰੋਜ਼ਾਨਾ ਕਰੋੜਾਂ ਰੁਪਏ ਦੀ ਸ਼ਰਾਬ ਵੇਚੀ ਸੀ। ਇਸ ਕੇਸ ਵਿੱਚ ਬਹੁਤ ਸਾਰੇ ਲੋਕਾਂ ਦੀ ਭੂਮਿਕਾ ਅਜੇ ਵੀ ਸ਼ੱਕ ਦੇ ਦਾਇਰੇ ‘ਚ ਹੈ, ਜੋ ਸਰਕਾਰੀ ਨੌਕਰੀ ਕਰਦਿਆਂ ਕਾਰੋਬਾਰੀ ਦੀ ਮਦਦ ਕਰਨ ਲਈ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: National News: ਮੋਦੀ ਸਰਕਾਰ ਨੇ ਅੱਜ ਤੋਂ ਇਹ ਨਵਾਂ ਕਾਨੂੰਨ ਕੀਤਾ ਲਾਗੂ, ਧੋਖੇਬਾਜ਼ੀ ਕਰਨ ਵਾਲਿਆ ਦੀ ਹੁਣ ਖੈਰ ਨਹੀਂ

ਦੱਸ ਦਈਏ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਹੇ ਮੁਲਜ਼ਮ ‘ਤੇ ਪਹਿਲਾਂ ਹੀ ਪੰਜਾਬ ਦੇ ਜਲੰਧਰ ਸਮੇਤ ਕਈ ਥਾਂਵਾਂ ‘ਤੇ ਅਜਿਹੇ ਕਈ ਕੇਸ ਦਰਜ ਹਨ ਪਰ ਉਹ ਹਮੇਸ਼ਾ ਆਪਣੇ ਕੁਝ ਜਾਣਕਾਰਾਂ ਕਰਕੇ ਬਚਦਾ ਰਿਹਾ। ਹੁਣ ਇਸ ਕੇਸ ਵਿੱਚ ਈਡੀ ਟੀਮ ਨੇ ਬਹੁਤ ਸਾਰੇ ਪੁਰਾਣੇ ਕੇਸਾਂ ਨੂੰ ਖੰਗਾਲਣਾ ਸ਼ੁਰੂ ਕੀਤਾ ਹੈ ਤੇ ਕਈ ਮਹੱਤਵਪੂਰਨ ਦਸਤਾਵੇਜ਼ਾਂ ਦੀ ਪੜਤਾਲ ਵੀ ਕੀਤੀ ਹੈ। ਇਸ ਨੂੰ ਆਧਾਰ ਬਣਾਉਂਦੇ ਹੋਏ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਾਇਰ ਕੀਤਾ ਜਾ ਰਿਹਾ ਹੈ।

ਹਾਲਾਂਕਿ, ਇਸੇ ਸਾਲ ਜਨਵਰੀ ਵਿੱਚ ਉਸ ਤੇ ਉਸ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਕੇਸ ‘ਚ ਇੱਕ ਟਰਾਂਸਪੋਰਟਰ ਤੋਂ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਸੀ ਜੋ ਡਰਾਈਵਰ ਕੋਲੋਂ ਜ਼ਬਤ ਕੀਤਾ ਗਿਆ। ਉਸ ਤੋਂ ਬਾਅਦ ਉਹ ਕਈ ਜਾਂਚ ਏਜੰਸੀਆਂ ਦੇ ਰਾਡਾਰ ‘ਤੇ ਆ ਗਿਆ ਸੀ। ਇਸ ਮਾਮਲੇ ਵਿੱਚ ਈਡੀ ਨੇ ਕਈ ਗੈਰਕਾਨੂੰਨੀ ਜਾਇਦਾਦਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੇ ਅਧਾਰ ‘ਤੇ ਈਡੀ ਟੀਮ ਨੇ ਆਪਣੀ ਟੀਮ ਨੂੰ ਬਹੁਤ ਸਾਰੀਆਂ ਥਾਂਵਾਂ ‘ਤੇ ਭੇਜ ਕੇ ਇਸ ਦੀਆਂ ਕਈ ਸੰਪਤੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ