Corona in India: ਦੇਸ਼ ਭਰ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ Corona ਕਹਿਰ, ਮਰੀਜ਼ਾਂ ਦੀ ਗਿਣਤੀ 3.80 ਤੋਂ ਪਾਰ

coronavirus-outbreak-in-india-daily-updates

Corona in India: ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਸਿਹਤ ਮਹਿਕਮੇ ਵਲੋਂ ਸ਼ੁੱਕਰਵਾਰ ਸਵੇਰੇ ਜਾਰੀ ਅਪਡੇਟ ਅਨੁਸਾਰ ਪਿਛਲੇ 24 ਘੰਟਿਆਂ ਅੰਦਰ ਦੇਸ਼ ‘ਚ ਕੋਰੋਨਾ ਦੇ 13 ਹਜ਼ਾਰ 586 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 336 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਕੁੱਲ ਮਰੀਜ਼ਾਂ ਦੀ ਗਿਣਤੀ 3 ਲੱਖ 80 ਹਜ਼ਾਰ 532 ਹੋ ਗਈ ਹੈ। ਕੋਰੋਨਾ ਨਾਲ ਹੁਣ ਤੱਕ 12 ਹਜ਼ਾਰ 573 ਲੋਕਾਂ ਦੀ ਮੌਤ ਹੋ ਚੁਕੀ ਹੈ। ਰਾਹਤ ਭਰੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਅੰਦਰ 10 ਹਜ਼ਾਰ 386 ਮਰੀਜ਼ ਠੀਕ ਹੋ ਚੁਕੇ ਹਨ।

ਇਹ ਵੀ ਪੜ੍ਹੋ: CORONA IN DELHI: ਦਿੱਲੀ ਵਿੱਚ ਹੋਇਆ CORONA ਬਲਾਸਟ, 24 ਘੰਟਿਆਂ ਵਿੱਚ 2877 ਕੇਸ ਆਏ ਸਾਹਮਣੇ

ਕੋਰੋਨਾ ਨਾਲ ਜੰਗ ਜਿੱਤਣ ਵਾਲੇ ਲੋਕਾਂ ਦਾ ਕੁੱਲ ਅੰਕੜਾ 2 ਲੱਖ 4 ਹਜ਼ਾਰ 711 ਹੋ ਗਿਆ ਹੈ। ਹਾਲੇ ਦੇਸ਼ ‘ਚ ਇਕ ਲੱਖ 63 ਹਜ਼ਾਰ 284 ਸਰਗਰਮ ਮਾਮਲੇ ਹਨ। ਦਿੱਲੀ ‘ਚ ਬੀਤੇ 24 ਘੰਟਿਆਂ ਦੌਰਾਨ 8726 ਕੋਰੋਨਾ ਟੈਸਟ ਕੀਤੇ ਗਏ, ਜਿਨ੍ਹਾਂ ‘ਚੋਂ 2877 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਅਤੇ 65 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ‘ਚ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਕੁੱਲ ਗਿਣਤੀ 49,979 ਹੋ ਗਈ ਹੈ। ਇਨ੍ਹਾਂ ‘ਚੋਂ 21,314 ਕੋਰੋਨਾ ਰੋਗੀ ਸਿਹਤਮੰਦ ਹੋ ਚੁਕੇ ਹਨ ਅਤੇ 1969 ਲੋਕਾਂ ਦੀ ਮੌਤ ਹੋ ਚੁਕੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ