ਦਿੱਲੀ ‘ਚ ਕੋਰੋਨਾ ਨੇ ਮਚਾਇਆ ਐਸਾ ਕਹਿਰ, ਮੁੰਬਈ ਨੂੰ ਵੀ ਪਛਾੜਿਆ

Corona's outburst in Delhi has overtaken Mumbai

ਦਿੱਲੀ ਦੇਸ਼ ਦਾ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਸ਼ਹਿਰ ਬਣ ਗਿਆ ਹੈ। ਦਿੱਲੀ ‘ਚ ਇਕ ਹੀ ਦਿਨ ‘ਚ ਮੁੰਬਈ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ।

ਦਿੱਲੀ ‘ਚ ਬੁੱਧਵਾਰ ਕੋਰੋਨਾ ਦੇ 17 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਏ ਜੋ ਕਿਸੇ ਸ਼ਹਿਰ ‘ਚ ਇਕ ਦਿਨ ‘ਚ ਸਭ ਤੋਂ ਜ਼ਿਆਦਾ ਮਾਮਲੇ ਆਏ ਹਨ। ਇਸ ਤੋਂ ਪਹਿਲਾਂ ਮੁੰਬਈ ‘ਚ ਹੁਣ ਤਕ ਇੱਕ ਦਿਨ ‘ਚ ਸਭ ਤੋਂ ਜ਼ਿਆਦਾ 11,163 ਕੇਸ 4 ਅਪ੍ਰੈਲ ਨੂੰ ਦਰਜ ਕੀਤੇ ਗਏ ਸਨ।

ਦਿੱਲੀ ‘ਚ ਵੀਰਵਾਰ ਕੋਵਿਡ-19 ਦੇ 16,999 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਸ਼ਨ ਕਾਰਨ 112 ਮੌਤਾਂ ਹੋਈਆਂ। ਰਾਜਧਾਨੀ ‘ਚ ਇਕ ਦਿਨ ਪਹਿਲਾਂ ਇਨਫੈਕਸ਼ਨ ਦੇ 17,282 ਨਵੇਂ ਮਾਮਲੇ ਸਾਹਮਣੇ ਆਏ ਸਨ।

ਮੁੰਬਈ ‘ਚ ਹੁਣ ਤਕ ਇੱਕ ਦਿਨ ‘ਚ ਸਭ ਤੋਂ ਜ਼ਿਆਦਾ 11,163 ਕੇਸ 4 ਅਪ੍ਰੈਲ ਨੂੰ ਦਰਜ ਕੀਤੇ ਗਏ ਸਨ। ਹਾਲਾਂਕਿ ਮੁੰਬਈ ‘ਚ ਵੀਰਵਾਰ ਕੋਰੋਨਾ ਵਾਇਰਸ ਦੇ 8,217 ਨਵੇਂ ਮਾਮਲੇ ਆਏ ਤੇ 49 ਮੌਤਾਂ ਹੋਈਆਂ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ