ਕੋਰੋਨਾ ਨੇ ਪੰਜ ਰਾਜਾਂ ਵਿੱਚ ਤਬਾਹੀ ਮਚਾਈ, ਭਾਰਤ ਦੁਨੀਆ ਵਿੱਚ ਦੂਜੇ ਸਥਾਨ ‘ਤੇ ਹੈ

Corona-attack-increased-in-5-states

11 ਮਈ ਨੂੰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 5,61,347 ਮਾਮਲੇ, ਕਰਨਾਟਕ ਵਿੱਚ 5,87,472, ਕੇਰਲ ਵਿੱਚ 4,24,309, ਉੱਤਰ ਪ੍ਰਦੇਸ਼ ਵਿੱਚ 2,16,057 ਅਤੇ ਰਾਜਸਥਾਨ ਵਿੱਚ 2,05,730 ਮਾਮਲੇ ਕੋਵਿਡ-19 ਮੌਜੂਦ ਸਨ।

ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਲੋਕਾਂ ਦੀਆਂ ਜ਼ਿੰਦਗੀਆਂ ਖੋਹ ਰਿਹਾ ਹੈ। ਦੇਸ਼ ਵਿੱਚ ਰੋਜ਼ਾਨਾ ਚਾਰ ਹਜ਼ਾਰ ਤੋਂ ਵੱਧ ਲੋਕ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਰਹੇ ਹਨ। 

ਮਹਾਰਾਸ਼ਟਰ ਵਿੱਚ ਕੋਰੋਨਾ ਦੀ ਰਫ਼ਤਾਰ ਇੱਕ ਵਾਰ ਫਿਰ ਤੋਂ ਵਧੀ ਹੈ, ਉੱਥੇ ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਨਵੇਂ ਮਾਮਲੇ ਤੇ ਮੌਤਾਂ ਦੀ ਗਿਣਤੀ ਘਟੀ ਹੈ। ਉੱਤਰ ਪ੍ਰਦੇਸ਼ ਵਿੱਚ ਨਵੇਂ ਮਾਮਲੇ 20,000 ਤੋਂ ਘੱਟ ਆਏ ਪਰ ਮੌਤਾਂ ਦੀ ਗਿਣਤੀ ਦੇ ਸਾਰੇ ਰਿਕਾਰਡ ਟੁੱਟ ਗਏ।

ਅਮਰੀਕਾ ਤੋਂ ਬਾਅਦ ਕੋਵਿਡ-19 ਕਾਰਨ ਸਭ ਤੋਂ ਵੱਧ ਪੀੜਤ ਮੁਲਕਾਂ ਵਿੱਚ ਭਾਰਤ ਦੂਜੇ ਸਥਾਨਤੇ ਹੈ। ਮੌਤਾਂ ਦੇ ਮਾਮਲੇ ਵਿੱਚ ਵੀ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਤੀਜੇ ਸਥਾਨਤੇ ਪਹੁੰਚ ਗਿਆ ਹੈ। ਪਰ ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਭਾਰਤ ਵਿੱਚ ਤੰਦਰੁਸਤੀ ਦਰ ਚੰਗੀ ਰਹੀ ਹੈ। ਭਾਰਤ ਵਿੱਚ ਹੁਣ ਤੱਕ 1.97 ਕਰੋੜ ਲੋਕ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਹਨ। ਅਮਰੀਕਾ ਤੋਂ ਬਾਅਦ ਸਿਰਫ ਭਾਰਤ ਵਿੱਚ ਹੀ ਇੰਨੇ ਲੋਕਾਂ ਨੇ ਵਾਇਰਸ ਨੂੰ ਮਾਤ ਦਿੱਤੀ ਹੈ। ਪਰ ਚਿੰਤਾ ਦੀ ਗੱਲ ਹੈ ਕਿ ਦੁਨੀਆ ਦੇ ਤਕਰੀਬਨ 50 ਫ਼ੀਸਦ ਨਵੇਂ ਮਾਮਲੇ ਭਾਰਤ ਵਿੱਚ ਹੀ ਰਹੇ ਹਨ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ