ਦੇਸ਼ ਦੇ 533 ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਸਕਾਰਾਤਮਕਤਾ ਦਰ 10 ਪ੍ਰਤੀਸ਼ਤ ਤੋਂ ਵੱਧ ਹੈ

Corona virus positivity rate of more than 10 percent in 533 districts of the country

ਜ਼ਿਲ੍ਹੇ ਪੌਜ਼ੇਟੀਵਿਟੀ ਰੇਟ ਵੀ 10 ਫੀਸਦ ਤੋਂ ਜ਼ਿਆਦਾ ਹੈ। ਇਸ ਸਮੇਂ ਦੇਸ਼ 13 ਅਜਿਹੇ ਸੂਬੇ ਹਨ ਜਿੱਥੇ ਐਕਟਿਵ ਮਾਮਲਿਆਂ ਦੀ ਸੰਖਿਆ ਇੱਕ ਲੱਖ ਤੋਂ ਉੱਪਰ ਹੈ। ਉੱਥੇ ਹੀ 6 ਅਜਿਹੇ ਸੂਬੇ ਹਨ ਜਿੱਥੇ ਐਕਟਿਵ ਮਾਮਲਿਆਂ ਦੀ ਸੰਖਿਆਂ 50 ਹਜ਼ਾਰ ਹੈ।

ਦੇਸ਼ ਕੋਰੋਨਾ ਸ਼ਹਿਰੀ ਖੇਤਰਾਂ ਦੇ ਨਾਲਨਾਲ ਪੇਂਡੂ ਖੇਤਰਾਂ ਵੀ ਆਪਣੇ ਪੈਰ ਪਸਾਰ ਰਿਹਾ ਹੈ। ਸਰਕਾਰ ਨੇ ਦੱਸਿਆ ਕਿ ਇਸ ਸਮੇਂ ਦੇਸ਼ ਭਰ ਦੇ 700 ਵਿੱਚੋਂ 533 ਜ਼ਿਲ੍ਹਿਆਂ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਫੈਲ ਰਹੀ ਹੈ।

ਦੇਸ਼ 13 ਅਜਿਹੇ ਸੂਬੇ ਹਨ ਜਿੱਥੇ ਐਕਟਿਵ ਮਾਮਲਿਆਂ ਦੀ ਸੰਖਿਆ ਇੱਕ ਲੱਖ ਤੋਂ ਉੱਪਰ ਹੈ। ਉੱਥੇ ਹੀ 6 ਅਜਿਹੇ ਸੂਬੇ ਹਨ ਜਿੱਥੇ ਐਕਟਿਵ ਮਾਮਲਿਆਂ ਦੀ ਸੰਖਿਆਂ 50 ਹਜ਼ਾਰ ਹੈ। ਜਦਕਿ 17 ਸੂਬਿਆਂ ਐਕਟਿਵ ਮਾਮਲਿਆਂ ਦੀ ਸੰਖਿਆਂ 50 ਹਜ਼ਾਰ ਤੋਂ ਘੱਟ ਹੈ। ਦੇਸ਼ ਕੁੱਲ ਐਕਟਿਵ ਮਾਮਲਿਆਂ ਦੀ ਸੰਖਿਆਂ 37 ਲੱਖ ਤੋਂ ਜ਼ਿਆਦਾ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਰੈਪਿਡ ਐਂਟੀਜਨ ਟੈਸਟਤੇ ਧਿਆਨ ਦੇਣਾ ਚਾਹੀਦਾ ਹੈ। ਤਾਂ ਕਿ ਛੇਤੀ ਤੋਂ ਛੇਤੀ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈਕੇ ਚਿੰਤਾ ਜਤਾਈ ਹੈ।

ਉਨ੍ਹਾਂ ਕਿਹਾ ਕਿ ਇਹ ਵਾਇਰਸ ਹੌਲੀਹੌਲੀ ਪੇਂਡੂ ਖੇਤਰਾਂ ਵੀ ਪੈਰ ਪਸਾਰ ਰਿਹਾ ਹੈ। ਜੇਕਰ ਸਮਾਂ ਰਹਿੰਦਿਆਂ ਇਸ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਭਾਰੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਕੇਂਦਰ ਤੋਂ ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਰੈਪਿਡ ਟੈਸਟ ਕਰਨ ਦੀ ਵਿਵਸਥਾ ਸਥਾਪਤ ਕਰਨ ਦੀ ਅਪੀਲ ਵੀ ਕੀਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ