Coronavirus in India: Corona ਦੇ ਕਾਰਨ ਭਾਰਤ ਦੇ ਵਿੱਚ 11ਵੀਂ ਮੌਤ, ਸੰਕ੍ਰਮਿਤ ਲੋਕਾਂ ਦੀ ਗਿਣਤੀ 575 ਤੋਂ ਪਾਰ

corona-virus-positive-case-in-india-death-updates

Coronavirus in India: ਦੇਸ਼ ਵਿਚ Coronavirus ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸੰਕਰਮਿਤ ਦੀ ਗਿਣਤੀ ਵੀ 575 ਨੂੰ ਪਾਰ ਕਰ ਗਈ ਹੈ। Coronavirus ਕਾਰਨ ਭਾਰਤ ਵਿਚ ਅੱਜ ਇਕ ਹੋਰ ਮੌਤ ਹੋ ਗਈ ਹੈ। ਤਾਮਿਲਨਾਡੂ ਵਿਚ ਕੋਰੋਨਾ ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਖਾਸ ਗੱਲ ਇਹ ਹੈ ਕਿ ਇਹ ਵਿਅਕਤੀ ਵਿਦੇਸ਼ ਨਹੀਂ ਗਿਆ ਸੀ। ਉਹ 23 ਮਾਰਚ ਨੂੰ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਸੀ। ਇਸ ਤੋਂ ਬਾਅਦ ਇਸ ਦਾ ਇਲਾਜ ਰਾਜਾਜੀ ਹਸਪਤਾਲ ਮਦੁਰਾਈ ਵਿਚ ਕੀਤਾ ਜਾ ਰਿਹਾ ਸੀ। ਇਸ ਮੌਤ ਨਾਲ ਪੂਰੇ ਦੇਸ਼ ਵਿਚ Coronavirus ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ।

ਇਹ ਵੀ ਪੜ੍ਹੋ: Lockdown in India : ਦੇਸ਼ ਵਿੱਚ 21 ਦਿਨਾਂ ਦੇ ਲਾਕਡਾਊਨ ਦੌਰਾਨ ਕਿ ਖੁਲੇਗਾ ਤੇ ਕਿ ਰਹੇਗਾ ਬੰਦ

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਮਦੁਰਾਈ ਦੇ ਇਕ 54 ਸਾਲਾ ਨਿਵਾਸੀ ਦੀ ਬੁੱਧਵਾਰ ਨੂੰ ਮੌਤ ਹੋ ਗਈ। ਪਿਛਲੇ ਦੋ ਦਿਨਾਂ ਤੋਂ ਉਸ ਦਾ ਰਾਜਾਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਉਹ ਠੀਕ ਨਹੀਂ ਹੋ ਰਿਹਾ ਸੀ। ਉਸ ਨੂੰ ਸ਼ੂਗਰ ਦੀ ਬਿਮਾਰੀ ਸੀ। ਉਸ ਦੀ ਸਿਹਤ ਨਿਰੰਤਰ ਵਿਗੜਦੀ ਜਾ ਰਹੀ ਸੀ ਅਤੇ ਅੱਜ ਸਵੇਰੇ ਉਸਦੀ ਮੌਤ ਹੋ ਗਈ।

ਤਾਮਿਲਨਾਡੂ ਵਿਚ ਹੁਣ ਤੱਕ Coronavirus ਦੇ 18 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ ਦੀ ਮੌਤ ਅਤੇ ਇਕ ਦਾ ਇਲਾਜ ਹੋ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿਚ ਹੁਣ ਤੱਕ ਕੋਰੋਨਾ ਦੇ 560 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 11 ਮੌਤਾਂ ਅਤੇ 46 ਦਾ ਇਲਾਜ ਕੀਤਾ ਗਿਆ ਹੈ। ਇਹ ਅੰਕੜਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਨੂੰ ਰੋਕਣ ਲਈ 21 ਦਿਨਾਂ ਦੇ ਲਾਕਡਾਊਨ ਦੀ ਘੋਸ਼ਣਾ ਕੀਤੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ