Corona Virus in India : ਦੇਸ਼ ਵਿੱਚ ਢਿੱਲੀ ਪੈ ਰਹੀ ਕੋਰੋਨਾ ਦੀ ਪਕੜ, ਘੱਟ ਰਹੇ ਐਕਟਿਵ ਮਰੀਜ਼ਾਂ ਤੇ ਮੌਤਾਂ ਦੇ ਆਂਕੜੇ

Corona Virus News Latest Corona Updates in India

ਦੁਨੀਆਂ ਵਿਚ ਕਰੋਨਾ ਸੱਬ ਤੋਂ ਜ਼ਿਆਦਾ ਤੇਜ਼ੀ ਨਾਲ ਭਾਰਤ ਵਿਚ ਫੈਲ ਰਿਹਾ ਹੈ। ਪਰ ਇਹ ਹੁਣ ਇਨ੍ਹਾਂ ਖਤਰਨਾਕ ਨਹੀਂ ਕਿਓਂਕਿ ਇਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਪਿੱਛਲੇ 24ਘੰਟੇ ਦੌਰਾਨ ਭਾਰਤ ਵਿੱਚ 70,589 ਨਵੇਂ ਕਰੋਨਾ ਦੇ ਕੇਸ ਆਏ ਜਿਨ੍ਹਾਂ ਵਿਚ ਠੀਕ ਹੋਣ ਵਾਲੇ 84,877 ਲੋਕ ਹਨ ਅਤੇ 776 ਮਰੀਜਾਂ ਨੇ ਅਪਣੀ ਜਾਨ ਗਵਾ ਦਿੱਤੀ ਹੈ।

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕਰੋਨਾ ਮਰੀਜਾਂ ਦੀ ਗਿਣਤੀ 61ਲੱਖ 45ਹਾਜ਼ਰ ਹੈ ਇਨ੍ਹਾਂ ਵਿੱਚੋ 96,318 ਮਰੀਜਾਂ ਦੀ ਮੌਤ ਹੋ ਚੁੱਕੀ ਹੈ ਅਤੇ ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 9 ਲੱਖ 47 ਹਜ਼ਾਰ ਹੋ ਗਈ ਹੈ ਤੇ 51 ਲੱਖ 1 ਹਜ਼ਾਰ ਵਿਅਕਤੀ ਠੀਕ ਹੋਏ ਹਨ।

ਮੌਤ ਦਰ ਵਿੱਚ ਨਿਰੰਤਰ ਗਿਰਾਵਟ ਹੈ ਅਤੇ ਮੌਤ ਦੀ ਦਰ 1.57% ਤੱਕ ਡਿੱਗ ਗਈ ਹੈ ਅਤੇ ਇਲਾਜ਼ ਅਧੀਨ ਚੱਲ ਰਹੇ ਮਾਮਲਿਆਂ ਦੀ ਦਰ ਵੀ ਘਟ ਕੇ 16% ਰਹਿ ਗਈ ਹੈ। ਭਾਰਤ ਵਿੱਚ ਰਿਕਵਰੀ ਰੇਟ 83% ਹੈ ਅਤੇ ਰਿਕਵਰੀ ਰੇਟ ਵਿੱਚ ਵੀ ਲਾਗਤਾਰ ਵਾਧਾ ਹੋ ਰਿਹਾ ਹੈ। ਕਰੋਨਾ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਵਿੱਚ ਦੂੱਜੇ ਨੰਬਰ ਤੇ ਹੈ। ਅਤੇ ਅਮਰੀਕਾ , ਬ੍ਰਾਜ਼ੀਲ,ਤੋਂ ਬਾਦ ਮੌਤਾਂ ਵਿੱਚ ਭਾਰਤ ਦਾ ਨੰਬਰ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ