ਕੋਰੋਨਾ ਵਾਇਰਸ ਭਾਰਤ ਵਿੱਚ ਬਹੁਤ ਤੇਜ਼ ਦਰ ਨਾਲ ਫੈਲ ਰਿਹਾ ਹੈ

Corona virus is spreading on very fast rate in India

ਐਕਟਿਵ ਪਾਜ਼ੇਟਿਵ ਕੇਸ ਇਸੇ ਤਰ੍ਹਾਂ ਵਧਦੇ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਦੇਸ਼ ਨੂੰ ਗੰਭੀਰ ਸਿਹਤ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ ਜੋ ਸਾਧਨ ਮੌਜੂਦ ਹਨ, ਉਹ ਸਿਰਫ 10 ਫ਼ੀਸਦ ਮਰੀਜ਼ਾਂ ਦੇ ਕੰਮ ਆ ਸਕਣਗੇ, ਬਾਕੀ 90 ਫ਼ੀਸਦ ਮਰੀਜ਼ਾਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

ਕੋਰੋਨਾ ਲਾਗ ਦੀ ਜਾਂਚ ਦਰ 21.51 ਹੋ ਗਈ ਹੈ। ਪਿਛਲੇ ਹਫ਼ਤੇ ਇਹ ਪੌਜ਼ੇਟਿਵਿਟੀ ਦਰ 18.32 ਫ਼ੀਸਦ ਸੀ। ਯਾਨੀ ਪਹਿਲਾਂ 100 ਲੋਕਾਂ ਦੀ ਜਾਂਚ ਵਿੱਚ 18 ਲੋਕ ਕੋਰੋਨਾ ਨਾਲ ਪੀੜਤ ਪਾਏ ਜਾਂਦੇ ਸਨ ਪਰ ਹੁਣ ਇਹ ਅੰਕੜਾ ਵੱਧ ਗਿਆ ਹੈ।

24 ਘੰਟੇ ਵਿੱਚ ਮਿਲੇ ਮਰੀਜ਼ਾਂ ਦਾ ਇਹ ਸਭ ਤੋਂ ਵੱਡਡਾ ਅੰਕੜਾ ਹੈ । ਇਸ ਤੋਂ ਇਲਾਵਾ 24 ਘੰਟਿਆਂ ਵਿੱਚ 3,501 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋਈ ਹੈ।

ਪਿਛਲੇ 24 ਘੰਟਿਆਂ ਵਿੱਚ ਰਿਕਾਰਡ 2 ਲੱਖ 91 ਹਜ਼ਾਰ 484 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ