Kanika Kapoor ਦੇ ਨਾਲ ਪਾਰਟੀ ਚ’ ਸ਼ਾਮਲ ਮੰਤਰੀ ਸਮੇਤ 45 ਲੋਕਾਂ ਦੀ ਆਈ ਰਿਪੋਰਟ

Corona Report of Politicians Parties with Kanika Kapoor

ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ Corona Virus ਤੋਂ ਪੀੜਤ ਨਹੀਂ ਹਨ। ਜੈ ਪ੍ਰਤਾਪ ਸਿੰਘ ਦੀ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਆ ਗਈ ਹੈ ਅਤੇ ਇਹ ਰਿਪੋਰਟ ਨੇਗੇਟਿਵ ਪਾਈ ਗਈ ਹੈ। ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਗਾਇਕਾ Kanika Kapoor ਨਾਲ ਲਖਨਊ ਵਿੱਚ ਇੱਕ ਪਾਰਟੀ ਵਿੱਚ ਮੌਜੂਦ ਸਨ।

ਕਨਿਕਾ ਕਪੂਰ ਨਾਲ ਪਾਰਟੀ ਵਿੱਚ ਮੌਜੂਦ 30 ਹੋਰ ਲੋਕਾਂ ਦੀਆਂ ਸੈਂਪਲ ਰਿਪੋਰਟਾਂ ਆਈਆਂ ਹਨ। ਸਾਰਿਆਂ ਦੀ ਸੈਂਪਲ ਰਿਪੋਰਟ ਨੇਗੇਟਿਵ ਆਈ ਹੈ। ਯਾਨੀ, ਇਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਨਹੀਂ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੀਆਂ 15 ਹੋਰ ਰਿਪੋਰਟਾਂ ਵੀ ਨੇਗੇਟਿਵ ਆਈਆਂ ਹਨ। ਇਸ ਤਰ੍ਹਾਂ, ਕੁੱਲ 45 ਲੋਕਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਨੇਗੇਟਿਵ ਹੈ।

ਇਹ ਵੀ ਪੜ੍ਹੋ : Corona Virus Updates: ਵੁਹਾਨ ਵਿਚ ਨਹੀਂ ਪੈਦਾ ਹੋਇਆ Corona Virus, ਚੀਨ ਦੇ ਵੱਡੇ ਵਿਗਿਆਨੀ ਦਾ ਦਾਅਵਾ

ਇਹ ਉਨ੍ਹਾਂ ਲੋਕਾਂ ਲਈ ਬਹੁਤ ਵੱਡੀ ਰਾਹਤ ਦੀ ਖ਼ਬਰ ਹੈ ਜੋ ਕੋਰੋਨਾ ਦੀ ਬਿਮਾਰੀ ਦੀ ਸੰਭਾਵਨਾ ਤੋਂ ਡਰ ਰਹੇ ਹਨ। ਦੱਸ ਦੇਈਏ ਕਿ ਲੰਡਨ ਤੋਂ ਵਾਪਸ ਆਉਣ ਤੋਂ ਬਾਦ ਗਾਇਕਾ ਕਨਿਕਾ ਕਪੂਰ Lucknow ਦੇ ਇੱਕ ਵੱਡੇ ਹੋਟਲ ਵਿੱਚ ਠਹਿਰੀ ਸੀ। ਇਸ ਜਾਣਕਾਰੀ ਤੋਂ ਬਾਅਦ, ਇਹ ਹੋਟਲ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।

ਕਨਿਕਾ ਕਪੂਰ ਇਕ ਹੋਰ ਪਾਰਟੀ ਵਿਚ ਸ਼ਾਮਲ ਹੋਈ ਸੀ। ਇਸ ਵਿਚ 100 ਤੋਂ ਵੱਧ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਪਾਰਟੀ ਵਿਚ ਕਈ ਵੱਡੇ ਸਿਆਸਤਦਾਨ, ਨੌਕਰਸ਼ਾਹ ਸ਼ਾਮਲ ਹੋਏ ਸਨ। ਰਾਜਸਥਾਨ ਦੀ ਸਾਬਕਾ ਸੀਐਮ ਵਸੁੰਧਰਾ ਰਾਜੇ ਸਮੇਤ ਉਨ੍ਹਾਂ ਦੇ ਬੇਟੇ ਅਤੇ ਸੰਸਦ ਮੈਂਬਰ ਦੁਸ਼ਯੰਤ ਸਿੰਘ, ਕਾਂਗਰਸ ਨੇਤਾ ਜਿਤਿਨ ਪ੍ਰਸਾਦ, ਯੂ ਪੀ ਸਰਕਾਰ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਵੀ ਇਸ ਪਾਰਟੀ ਵਿੱਚ ਸ਼ਾਮਲ ਸਨ।

ਸ਼ੁੱਕਰਵਾਰ ਨੂੰ ਜਦੋਂ ਕਨਿਕਾ ਕਪੂਰ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਤਾਂ ਲਖਨਊ ਵਿੱਚ ਹਲਚਲ ਮਚ ਗਈ। ਇਸ ਕਾਰਨ ਬਹੁਤ ਸਾਰੇ ਲੋਕਾਂ ਨੇ ਅਪਣੀ ਕੋਰੋਨਾ ਵਾਇਰਸ ਦੀ ਜਾਂਚ ਕਰਵਾਈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਹਰ ਕਿਸੇ ਦਾ ਕੋਰੋਨਾ ਵਾਇਰਸ ਟੈਸਟ ਨੇਗੇਟਿਵ ਆਇਆ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ