Corona in India: ਦੇਸ਼ ਵਿੱਚ Corona ਮਰੀਜ਼ਾਂ ਦੀ ਗਿਣਤੀ ਹੋਈ 18 ਲੱਖ ਤੋਂ ਪਾਰ, ਮੌਤ ਦਾ ਅੰਕੜਾ 38,130 ਤੋਂ ਪਾਰ

corona-patients-in-the-country-has-crossed-18-lakh

Corona in India: ਦੇਸ਼ ‘ਚ ਕੋਵਿਡ-19 ਦੇ ਇਕ ਦਿਨ ‘ਚ 52,972 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲੇ 18 ਲੱਖ ਦੇ ਪਾਰ ਪਹੁੰਚ ਗਏ, ਜਦੋਂ ਕਿ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 11.86 ਲੱਖ ਤੋਂ ਉੱਪਰ ਹੋ ਗਈ ਹੈ। ਇਸ ਤੋਂ ਸਿਰਫ਼ ਇਕ ਦਿਨ ਪਹਿਲਾਂ ਹੀ ਦੇਸ਼ ‘ਚ ਇਨਫੈਕਸ਼ਨ ਦੇ ਮਾਮਲਿਆਂ ਨੇ 17 ਲੱਖ ਦਾ ਅੰਕੜਾ ਪਾਰ ਕੀਤਾ ਸੀ। ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਅਨੁਸਾਰ ਭਾਰਤ ‘ਚ ਕੋਵਿਡ-19 ਦੀ ਜਾਂਚ ਵੀ 2 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ।

ਇਹ ਵੀ ਪੜ੍ਹੋ: Unlock 3.0 Guidelines: Unlock 3.0. ਦੀਆਂ ਗਾਈਡਲਾਈਨਜ਼ ਜਾਰੀ, 5 ਅਗਸਤ ਤੋਂ ਖੁੱਲਣਗੇ ਜਿਮ, ਮੈਟਰੋ ਸਟੇਸ਼ਨ-ਸਿਨੇਮਾ ਘਰ ਰਹਿਣਗੇ ਬੰਦ

ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ 8 ਵਜੇ ਤੱਕ ਡਾਟਾ ਅਨੁਸਾਰ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵੱਧ ਕੇ 18,03,695 ਹੋ ਗਏ, ਜਦੋਂ ਕਿ ਬੀਮਾਰੀ ਤੋਂ ਇਕ ਦਿਨ ‘ਚ 751 ਹੋਰ ਲੋਕਾਂ ਦੇ ਦਮ ਤੋੜਨ ਤੋਂ ਬਾਅਦ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 38,135 ਹੋ ਗਈ ਹੈ। ਉੱਥੇ ਹੀ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਵੀ ਵੱਧ ਕੇ 11,86,203 ਹੋ ਗਈ ਹੈ, ਜਦੋਂ ਕਿ ਦੇਸ਼ ‘ਚ 5,79,357 ਲੋਕ ਹੁਣ ਵੀ ਇਨਫੈਕਸ਼ਨ ਦੀ ਲਪੇਟ ‘ਚ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਡਾਟਾ ਅਨੁਸਾਰ ਕੋਵਿਡ-19 ਤੋਂ ਸਿਹਤਮੰਦ ਹੋਣ ਦੀ ਦਰ 65.44 ਫੀਸਦੀ ਹੋ ਗਈ ਹੈ, ਜਦੋਂ ਕਿ ਮੌਤ ਦਰ ਘੱਟ ਕੇ 2.13 ਫੀਸਦੀ ਰਹਿ ਗਈ ਹੈ। ਇਨਫੈਕਸ਼ਨ ਦੇ ਕੁੱਲ ਮਾਮਲਿਆਂ ‘ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ 5ਵਾਂ ਦਿਨ ਹੈ, ਜਦੋਂ ਦੇਸ਼ ‘ਚ ਕੋਵਿਡ-19 ਦੇ 50,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਭਾਰਤ ‘ਚ ਐਤਵਾਰ ਨੂੰ ਕੋਵਿਡ-19 ਦੇ ਮਾਮਲੇ 17 ਲੱਖ ਦੇ ਪਾਰ ਹੋ ਗਏ ਸਨ। ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਅਨੁਸਾਰ, ਇਕ ਅਗਸਤ ਤੱਕ ਕੁੱਲ 2,02,02,858 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ‘ਚੋਂ 3,81,027 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ।

National News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ